ਵਿਦਿਆਰਥੀਆਂ ਲਈ ਸੁਨਹਿਰੀ ਮੌਕਾ, ਸਕਾਲਰਸ਼ਿਪ ਲਈ ਇੰਝ ਕਰੋਂ ਅਪਲਾਈ

Thursday, May 24, 2018 - 03:50 PM (IST)

ਜਲੰਧਰ- ਹੋਣਹਾਰ ਵਿਦਿਆਰਥੀਆਂ ਨੂੰ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਮੰਦਹਾਲੀ ਕਾਰਨ ਕਈ ਹੋਣਹਾਰ ਬੱਚੇ ਸਿੱਖਿਆ ਗ੍ਰਹਿਣ ਕਰਨ ਤੋਂ ਖੁੰਝ ਜਾਂਦੇ ਹਨ। ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਰਪੇਸ਼ ਨਾ ਆਵੇ।

1.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਅਰਲੀ ਸਕਸੈੱਸ ਮੈਰਿਟ ਕਮ ਮੀਨਜ਼ ਸਕਾਲਰਸ਼ਿਰ 2018-19
ਬਿਓਰਾ: ਇਸ ਸਕਾਲਰਸ਼ਿਪ ਲਈ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤਕ ਦੇ ਹੋਣਹਾਰ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਅਜਿਹੇ ਵਿਦਿਆਰਥੀ, ਜੋ ਪਰਿਵਾਰਕ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਆਪਣੀ ਸਿੱਖਿਆ ਜਾਰੀ ਰੱਖ ਸਕਣ 'ਚ ਅਸਮਰੱਥ ਹਨ, ਉਹ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਸਕਾਲਰਸ਼ਿਪ ਲਈ ਵਿਦਿਆਰਥੀ ਨੂੰ ਅਪਲਾਈ ਕਰਦੇ ਸਮੇਂ ਪਰਿਵਾਰਕ ਆਮਦਨ ਦੀ ਪ੍ਰਮਾਣ ਪੱਤਰ, ਪਾਸ ਕੀਤੀ ਪਿਛਲੀ ਜਮਾਤ ਦੀ ਅੰਕ-ਸੂਚੀ ਤੇ ਸਕੂਲ, ਸੰਸਥਾ ਦਾ ਆਈ-ਕਾਰਡ ਅਪਲੋਡ ਕਰਨਾ ਪਵੇਗਾ।
ਯੋਗਤਾ: ਉਮੀਦਵਾਰ 6ਵੀਂ ਤੋਂ ਲੈ ਕੇ 12ਵੀਂ ਜਮਾਤ ਦਾ ਵਿਦਿਆਰਥੀ ਹੋਵੇ, ਉਸ ਨੇ ਪਿਛਲੀ ਕਲਾਸ 75 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਸਾਲਾਨਾ ਪਰਿਵਾਰਕ ਆਮਦਨ 2 ਲੱਖ ਰੁਪਏ ਤੋਂ ਘੱਟ ਹੋਵੇ।
ਵਜ਼ੀਫ਼ਾ/ਲਾਭ: ਵਿਦਿਆਰਥੀ ਦੀ ਵਿੱਦਿਅਕ ਜ਼ਰੂਰਤ ਦੇ ਆਧਾਰ 'ਤੇ ਸਕਾਲਰਸ਼ਿਪ ਮੁਹੱਈਆ ਕਰਵਾਈ ਜਾਵੇਗੀ।
ਆਖ਼ਰੀ ਤਰੀਕ: 15 ਜੂਨ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਸਕਾਲਰਸ਼ਿਪ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/Bani/ESM2

 

2.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ: ਇੰਡੋ-ਫਰੈਂਚ ਮੈਰੀਟੋਰੀਅਸ ਸਕਾਲਰਸ਼ਿਪ-2018
ਬਿਓਰਾ: ਹੋਣਹਾਰ ਗ੍ਰੈਜੂਏਟ ਅਤੇ ਪ੍ਰੋਫੈਸ਼ਨਲਜ਼, ਜੋ ਫਰਾਂਸ ਸਥਿਤ ਕਾਲਜ ਡੀ ਪੈਰਿਸ ਤੋਂ ਡਿਜੀਟਲ ਮਾਰਕੀਟਿੰਗ ਜਾਂ ਹੌਸਪਿਟੈਲਿਟੀ ਐਂਡ ਲਗਜ਼ਰੀ ਬਿਜ਼ਨਸ ਮੈਨੇਜਮੈਂਟ ਦੇ ਖੇਤਰ 'ਚ ਇਕ ਸਾਲਾ ਐੱਮਐੱਸ ਕੋਰਸ ਕਰਨ ਦੇ ਚਾਹਵਾਨ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਵਿਦਿਆਰਥੀ, ਜਿਨ੍ਹਾਂ ਨੇ 10ਵੀਂ, 12ਵੀਂ ਜਮਾਤ ਵਿਚ 60 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹੋਣ ਅਤੇ ਨਾਲ ਹੀ ਫਰੈਂਚ ਭਾਸ਼ਾ ਅਤ 6.0 ਆਈਈਐੱਲਟੀਐੱਸ ਬੈਂਡ ਨਾਲ ਅੰਗਰੇਜ਼ੀ 'ਚ ਮੁਹਾਰਤ ਪ੍ਰਾਪਤ ਹੋਵੇ।
ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀ ਨੂੰ ਫੀਸ ਵਿਚ 10 ਤੋਂ 25 ਫ਼ੀਸਦੀ ਤਕ ਦੀ ਛੋਟ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 10 ਜੁਲਾਈ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/Bani/IMS11

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਇੰਸਪਾਇਰ ਮੈਰਿਟ ਕਮ ਮੀਨਜ਼ ਸਕਾਲਰਸ਼ਿਪ 2018-19
ਬਿਓਰਾ: ਕਮਜ਼ੋਰ ਪਰਿਵਾਰਕ ਹਾਲਤ ਵਾਲੇ ਹੋਣਹਾਰ ਵਿਦਿਆਰਥੀ, ਜੋ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਹੋਣ ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਸਿੱਖਿਆ ਵਾਸਤੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਯੋਗਤਾ: ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ, ਜਿਨ੍ਹਾਂ ਦੇ ਪਿਛਲੀ ਪ੍ਰੀਖਿਆ ਵਿਚ 70 ਫ਼ੀਸਦੀ ਜਾਂ ਇਸ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹੋਣ ਅਤੇ ਉਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 2 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ, ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: ਇਸ ਸਕਾਲਰਸ਼ਿਪ ਤਹਿਤ ਵਿਦਿਆਰਥੀ ਨੂੰ ਉਸ ਦੀ ਜ਼ਰੂਰਤ ਅਨੁਸਾਰ ਲਾਭ ਪ੍ਰਾਪਤ ਹੋਵੇਗਾ।
ਆਖ਼ਰੀ ਤਰੀਕ: 15 ਜੂਨ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/Bani/IMC3

 


Related News