ਬ੍ਰੈਂਟ ਗ੍ਰਮਸ ਦਾ ਸ਼ਰਮੀਲਾ ਸੁਭਾਅ ਪਸੰਦ ਆਇਆ ਸੀ ਮਿਕੋ ਨੂੰ

05/24/2018 9:05:48 AM

ਜਲੰਧਰ— ਵੱਖ-ਵੱਖ ਦੇਸ਼ਾਂ ਵੱਲੋਂ ਖੇਡ ਚੁੱਕੇ ਅਮਰੀਕੀ ਫੁੱਟਬਾਲਰ ਕਾਰਨਰਬੈਕ ਬ੍ਰੈਂਟ ਗ੍ਰਮਸ ਨੇ 2010 'ਚ ਸਪੋਰਟਸ ਟਾਕ ਸ਼ੋਅ ਦੀ ਐਂਕਰ ਮਿਕੋ ਨਾਲ ਵਿਆਹ ਕੀਤਾ ਸੀ। ਮਿਕੋ ਸਪੋਰਟਸ ਟਾਕ ਸ਼ੋਅ 'ਚ ਵਿਵਾਦਗ੍ਰਸਤ ਐਕਟੀਵਿਟੀ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਬ੍ਰੈਂਟ ਨਾਲ ਉਸ ਦੀ ਮੁਲਾਕਾਤ ਇਸੇ ਸ਼ੋਅ ਦੌਰਾਨ ਹੋਈ ਸੀ। ਸ਼ੋਅ ਦੌਰਾਨ ਮਿਕੋ ਨੇ ਬ੍ਰੈਂਟ ਨੂੰ ਮਾਡਲਾਂ ਦੇ ਨਾਲ ਕੁਝ ਟਾਸਕ ਕਰਨ ਨੂੰ ਕਹੇ ਸਨ, ਜੋ ਉਸ ਨੇ ਟਾਲ ਦਿੱਤੇ। ਇਸ ਗੱਲ ਤੋਂ ਮਿਕੋ ਦਾ ਧਿਆਨ ਬ੍ਰੈਂਟ ਵੱਲ ਖਿੱਚਿਆ ਗਿਆ। ਹਾਲਾਂਕਿ ਉਦੋਂ ਮਿਕੋ ਨੂੰ ਲੱਗਾ ਸੀ ਕਿ ਬ੍ਰੈਂਟ ਆਪਣੀ ਜ਼ਿੱਦ ਕਾਰਨ ਅਜਿਹਾ ਕਰ ਰਿਹਾ ਹੈ ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਮਿਕੋ ਨੂੰ ਪਤਾ ਲੱਗ ਗਿਆ ਕਿ ਬ੍ਰੈਂਟ ਨੇ ਕਿਸੇ ਜ਼ਿੱਦ ਕਾਰਨ ਨਹੀਂ ਸਗੋਂ ਇਸ ਲਈ ਮਾਡਲਾਂ ਨਾਲ ਟਾਸਕ ਨਹੀਂ ਕੀਤਾ ਸੀ ਕਿਉਂਕਿ ਉਹ ਲੜਕੀਆਂ ਦੇ ਮਾਮਲੇ 'ਚ ਥੋੜ੍ਹਾ ਸ਼ਰਮੀਲਾ ਸੀ। ਇਹ ਗੱਲ ਮਿਕੋ ਨੂੰ ਪਸੰਦ ਆ ਗਈ। ਉਸ ਨੇ ਬ੍ਰੈਂਟ ਨਾਲ ਮੁੜ ਸੰਪਰਕ ਕੀਤਾ। ਗੱਲ ਅੱਗੇ ਵਧ ਗਈ। ਆਖਿਰ ਦੋਵੇਂ ਡੇਟ 'ਤੇ ਜਾਣ ਲੱਗ ਪਏ। ਉਸੇ ਸਾਲ ਦੋਵਾਂ ਨੇ ਵਿਆਹ ਵੀ ਕਰ ਲਿਆ। 


Related News