ਪੱਛਮੀ ਬੰਗਾਲ ''ਚ ਇਕ ਹੋਰ ਬੀ. ਜੇ. ਪੀ. ਕਰਮਚਾਰੀ ਦੀ ਹੋਈ ਮੌਤ

06/02/2018 12:29:41 PM

ਕੋਲਕੱਤਾ— ਪੱਛਮੀ ਬੰਗਾਲ 'ਚ ਇਕ ਹੋਰ ਬੀ. ਜੇ. ਪੀ. ਕਰਮਚਾਰੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀ. ਜੇ. ਪੀ. ਕਰਮਚਾਰੀ ਦੀ ਲਾਸ਼ ਇਕ ਖੰਭੇ ਨਾਲ ਲਟਕਦੀ ਹੋਈ ਮਿਲੀ। ਇਹ ਪੂਰਾ ਮਾਮਲਾ ਪੁਰੂਲੀਆ ਜ਼ਿਲੇ ਦੇ ਬਲਰਾਮਪੁਰ ਇਲਾਕੇ ਦੇ ਦਾਭਾ ਪਿੰਡ ਦਾ ਹੈ, ਜਿੱਥੇ ਬੀ. ਜੇ. ਪੀ. ਕਰਮਚਾਰੀ ਦੁਲਾਲ ਕੁਮਾਰ ਦੀ ਲਾਸ਼ ਇਕ ਹਾਈਟੈਂਸ਼ਨ ਟਾਵਰ ਨਾਲ ਲਕਟਦੀ ਮਿਲੀ ਹੈ। ਫਿਲਹਾਲ ਪੁਲਸ ਇਸ ਘਟਨਾ ਨੂੰ ਖੁਦਕੁਸ਼ੀ ਮੰਨ ਰਹੀ ਹੈ, ਜਦਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਇਹ ਦੂਜੀ ਘਟਨਾ ਹੈ, ਜਿਸ 'ਚ ਪੁਰੂਲੀਆ 'ਚ ਭਾਜਪਾ ਕਰਮਚਾਰੀ ਦੀ ਲਾਸ਼ ਇਸ ਤਰ੍ਹਾਂ ਲਟਕਦੀ ਮਿਲੀ ਹੈ। ਇਸ ਹਫਤੇ ਇਕ ਹੋਰ ਮਾਮਲੇ 'ਚ ਵੀ ਭਾਜਪਾ ਕਰਮਚਾਰੀ ਤ੍ਰਿਲੋਚਨ ਮਹਿਲਾ ਦੀ ਲਾਸ਼ ਇਕ ਦਰੱਖਤ ਨਾਲ ਲਟਕਦੀ ਮਿਲੀ ਸੀ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦਾ ਦੋਸ਼ ਹੈ ਕਿ ਇਸ ਦੇ ਪਿੱਛੇ ਟੀ. ਐੱਮ. ਸੀ. ਦਾ ਹੱਥ ਹੈ ਅਤੇ ਟੀ. ਐੱਮ. ਸੀ. ਪੁਰੂਲੀਆ ਤੋਂ ਵਿਰੋਧੀ ਧਿਰ ਨੂੰ ਖਤਮ ਕਰਨਾ ਚਾਹੁੰਦੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਅਤੇ ਸੂਬੇ ਦੀ ਟੀ. ਐੱਸ. ਸੀ. ਸਰਕਾਰ 'ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਟੀ. ਐੱਮ. ਸੀ. ਨੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਬੇਬੁਨਿਆਦ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪੁਰੂਲੀਆ ਤੋਂ ਟੀ. ਐੱਮ. ਸੀ. ਦੇ ਸੰਸਦ ਅਭਿਸ਼ੇਕ ਬੈਨਰਜੀ, ਜੋ ਕਿ ਟੀ. ਐੱਮ. ਸੀ. ਚੀਫ ਮਮਤਾ ਬੈਨਰਜੀ ਦੇ ਭਤੀਜੇ ਹਨ। ਪੱਛਮੀ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਬੀ. ਜੇ. ਪੀ. ਕਰਮਚਾਰੀ ਦੀ ਮੌਤ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸਥਿਤੀ ਖਤਰਨਾਕ ਹੋ ਸਕਦੀ ਹੈ, ਕਿਉਂਕਿ ਇਸ ਨਾਲ ਉਦੇਸ਼ ਦੀ ਪ੍ਰਪਾਤੀ ਲਈ ਕਈ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਹਨ। ਦਿਲੀਪ ਘੋਸ਼ ਨੇ 24 ਉੱਤਰ ਪਰਗਨਾ 'ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਤੋਂ ਟੀ. ਐੱਮ. ਸੀ. ਲੋਕਾਂ ਦੀ ਹੱਤਿਆ ਕਰਕੇ ਸੂਬੇ ਨੂੰ ਵਿਰੋਧੀ ਧਿਰ ਖਤਮ ਕਰਨਾ ਚਾਹੁਦੀ ਹੈ ਉਹ ਬਹੁਤ ਖਤਰਨਾਕ ਹੋ ਸਕਦਾ ਹੈ। ਇਹ ਕਿਸ ਤਰ੍ਹਾਂ ਦੀ ਰਾਤਨੀਤੀ ਹੈ? ਕਿਸ ਤਰ੍ਹਾਂ ਦਾ ਪ੍ਰਸ਼ਾਸਨ ਹੈ?


Related News