ਸਾਨਿਆ ਨੂੰ ਹਰਾ ਕੇ ਬਿਪਾਸ਼ਾ ਸੈਮੀਫਾਈਨਲ ''ਚ

05/24/2018 3:50:53 PM

ਮੁੰਬਈ : ਮਹਾਰਾਸ਼ਟਰ ਦੀ ਬਿਪਾਸ਼ਾ ਮਹਿਰਾ ਨੇ ਸਖਤ ਮੁਕਾਬਲੇ 'ਚ ਚੌਥੇ ਸਥਾਨ ਦੀ ਸਾਨਿਆ ਸਿੰਘ ਨੂੰ ਹਰਾ ਕੇ ਐੱਮ.ਐੱਸ.ਐੱਲ.ਟੀ.ਏ. ਯੋਨੇਕਸ ਸਨਰਾਈਜ਼ ਰਮੇਸ਼ ਦੇਸਾਈ ਸਮ੍ਰਿਤੀ ਸੀ.ਸੀ.ਆਈ. ਅਖਿਲ ਭਾਰਤੀ ਰਾਸ਼ਟਰੀ ਅੰਡਰ 16 ਟੈਨਿਸ ਟੂਰਨਾਮੈਂਟ ਦੇ ਬਾਲਿਕਾ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ।

ਸੂਤਰਾਂ ਮੁਤਾਬਕ ਸੀ.ਸੀ.ਆਈ. 'ਚ ਖੇਡੀ ਜਾ ਰਹੀ ਏ.ਆਈ.ਟੀ.ਏ. ਦੀ ਰੈਂਕਿੰਗ ਸੂਚੀ 'ਚ 63ਵੇਂ ਸਥਾਨ 'ਤੇ ਕਾਬਿਜ਼ ਬਿਪਾਸ਼ਾ ਨੇ ਸਾਨਿਆ ਨੂੰ ਚਾਰ ਘੰਟੇ ਤੋਂ ਕੁਝ ਜ਼ਿਆਦਾ ਸਮੇਂ 'ਚ 6-4, 4-6, 7-6 ਨਾਲ ਹਰਾਇਆ। ਦੂਜੇ ਸਥਾਨ ਦੇ ਖਿਡਾਰੀ ਉਦਿਤ ਗੋਗੋਈ ਅਤੇ ਮਹਾਰਾਸ਼ਟਰ ਦੀ ਪ੍ਰੇਰਣਾ ਵਿਚਾਰ ਹਾਲਾਂਕਿ ਆਸਾਨ ਜਿੱਤ ਦੇ ਨਾਲ ਅੱਗੇ ਵਧਣ 'ਚ ਸਫਲ ਰਹੇ। ਉਦਿਤ ਨੇ ਦਿੱਲੀ ਦੇ ਨਿਸ਼ਾਂਤ ਡਬਾਸ ਨੂੰ 6-1, 6-3 ਨਾਲ ਹਰਾਇਆ ਜਦਕਿ ਪ੍ਰੇਰਣਾ ਨੇ ਉੱਤਰ ਪ੍ਰਦੇਸ਼ ਦੀ ਵਾਂਸ਼ਿਕਾ ਚੌਧਰੀ ਦੇ ਖਿਲਾਫ 6-1, 6-0 ਨਾਲ ਜਿੱਤ ਦਰਜ ਕੀਤੀ।


Related News