ਅੱਗਰਵਾਲ, ਆਧਿਆ ਅਤੇ ਗੌਸ਼ਿਕਾ ਏਸ਼ੀਆਈ ਜੂਨੀਅਰ ਸਕੁਐਸ਼ ਸੈਮੀਫਾਈਨਲ ’ਚ

Friday, Jun 28, 2024 - 10:22 AM (IST)

ਅੱਗਰਵਾਲ, ਆਧਿਆ ਅਤੇ ਗੌਸ਼ਿਕਾ ਏਸ਼ੀਆਈ ਜੂਨੀਅਰ ਸਕੁਐਸ਼ ਸੈਮੀਫਾਈਨਲ ’ਚ

ਇਸਲਾਮਾਬਾਦ- ਭਾਰਤ ਦੇ ਸ਼ਿਵੇਨ ਅਗਰਵਾਲ, ਆਧਿਆ ਬੁਧੀਆ ਅਤੇ ਗੌਸ਼ਿਕਾ ਐੱਮ. ਨੇ ਵੀਰਵਾਰ ਨੂੰ ਇਥੇ 31ਵੀਂ ਏਸ਼ੀਆਈ ਜੂਨੀਅਰ ਵਿਅਕਤੀਗਤ ਸਕੁਐਸ਼ ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਉਮਰ ਵਰਗ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਹਾਲਾਂਕਿ, ਇਹ ਭਾਰਤੀਆਂ ਲਈ ਮਿਲਿਆ-ਜੁਲਿਆ ਦਿਨ ਰਿਹਾ। ਦੂਜਾ ਦਰਜਾ ਪ੍ਰਾਪਤ ਅਗਰਵਾਲ ਨੇ ਲੜਕਿਆਂ ਦੇ ਅੰਡਰ-15 ਕੁਆਰਟਰ ਫਾਈਨਲ ’ਚ ਸਥਾਨਕ ਖਿਡਾਰੀ ਅਬਦੁਲ ਅਹਦ ਬੱਟ ਨੂੰ 11-4, 11-7, 11-5 ਨਾਲ ਹਰਾਇਆ।

ਲੜਕੀਆਂ ਦੇ ਅੰਡਰ-13 ਵਰਗ ’ਚ ਦੂਜਾ ਦਰਜਾ ਪ੍ਰਾਪਤ ਆਧਿਆ ਨੇ ਮਹਿਨੂਰ ਅਲੀ (ਪਾਕਿਸਤਾਨ) ਨੂੰ 11-4, 11-8, 6-11, 11-6 ਨਾਲ ਅਤੇ ਚੌਥਾ ਦਰਜਾ ਪ੍ਰਾਪਤ ਗੌਸ਼ਿਕਾ ਨੇ ਮਕੇਲਾ ਲਿਨ ਕੈਸੀਡੀ (ਹਾਂਗਕਾਂਗ) ਨੂੰ 11-8, 11 -9, 11-8 ਨਾਲ ਹਰਾਇਆ।
ਉੱਧਰ 5 ਭਾਰਤੀ ਖਿਡਾਰਣਾਂ ਕੁਆਰਟਰ ਫਾਈਨਲ ’ਚ ਹਾਰ ਗਈਆਂ, ਜਿਨ੍ਹਾਂ ’ਚ ਨਿਰੂਪਮਾ ਦੂਬੇ ਲੜਕੀਆਂ ਦੇ ਅੰਡਰ-19 ਵਰਗ ’ਚ 5 ਗੇਮਾਂ ਦੇ ਰੋਮਾਂਚਕ ਮੈਚ ’ਚ ਹਾਰ ਗਈ।


author

Aarti dhillon

Content Editor

Related News