ਮਾਣਹਾਨੀ ਮਾਮਲਾ : ਅਦਾਲਤ ਪੁੱਜੇ ਸੰਜੇ ਸਿੰਘ, ਕੈਪਟਨ-ਮਜੀਠੀਆ ਖਿਲਾਫ ਕੱਸੇ ਤੰਜ

05/23/2018 2:07:55 PM

ਲੁਧਿਆਣਾ : ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੇ ਗਏ ਮਾਣਹਾਨੀ ਕੇਸ ਦੀ ਪੇਸ਼ ਭੁਗਤਣ ਲਈ 'ਆਪ' ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਦਾਲਤ 'ਚ ਪੁੱਜੇ। ਇਸ ਮੌਕੇ 'ਆਪ' ਆਗੂ ਨੇ ਕਿਹਾ ਕਿ ਮਜੀਠੀਆ ਨਸ਼ਿਆਂ ਦਾ ਸਭ ਤੋਂ ਵੱਡਾ ਸੌਦਾਗਰ ਹੈ। ਸੰਜੇ ਸਿੰਘ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਹਿਲਾਂ ਮਜੀਠੀਆ ਨੂੰ ਬਾਦਲ ਪਰਿਵਾਰ ਬਚਾ ਰਿਹਾ ਸੀ ਪਰ ਹੁਣ ਉਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਚਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਖਿਲਾਫ ਕਈ ਗੰਭੀਰ ਸਬੂਤ ਸਾਹਮਣੇ ਆਏ ਪਰ ਕੈਪਟਨ ਅਮਰਿੰਦਰ ਸਿੰਘ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮਜੀਠੀਆ ਅਤੇ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ 5 ਸਾਲ ਦੀ ਲੀਜ਼ 'ਤੇ ਸਰਕਾਰ ਦਿੱਤੀ ਹੈ।


Related News