ਪੰਜਵੇਂ ਮੁਫਤ ਨਕਲੀ ਅੰਗ ਸਹਾਇਤਾ ਕੈਂਪ ਦੀਆਂ ਤਿਆਰੀਆਂ ''ਚ ਜੁੱਟਿਆ ਭਾਰਤ ਵਿਕਾਸ ਪ੍ਰਸ਼ੀਦ
Thursday, May 17, 2018 - 05:45 PM (IST)

ਬੁਢਲਾਡਾ (ਬਾਂਸਲ/ਮਨਚੰਦਾ) : ਭਾਰਤੀ ਵਿਕਾਸ ਪ੍ਰੀਸ਼ਦ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਸਦਕਾ ਪੰਜਵੇਂ ਮੁਫਤ ਨਕਲੀ ਅੰਗ ਕੈਂਪ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੀਟਿੰਗ ਦਾ ਆਯੋਜਨ ਕਰਕੇ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਰਾਜ ਕੁਮਾਰ ਕਾਂਸਲ, ਪ੍ਰੋਜੈਕਟ ਚੇਅਰਮੈਨ ਵਿਨੋਦ ਕਾਠ ਨੇ ਕਿਹਾ ਕਿ ਇਹ ਕੈਂਪ ਬੁਢਲਾਡਾ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਸਦਕਾ ਰਾਮਲੀਲਾ ਗਰਾਊਂਡ ਵਿਖੇ 27 ਮਈ ਨੂੰ ਲਗਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵੱਖ-ਵੱਖ ਸਬ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਪ੍ਰੀਸ਼ਦ ਦੇ ਮੈਬਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੈਂਪ 'ਚ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਤੋਂ ਬਾਅਦ ਨਕਲੀ ਅੰਗ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਘੱਟ ਸੁਣਨ ਵਾਲਿਆਂ ਨੂੰ ਮਸ਼ੀਨਾਂ ਵੀ ਉਪਲਬੱਧ ਕਰਵਾਈਆਂ ਜਾਣਗੀਆਂ। ਇਸ ਕੈਂਪ 'ਚ ਟ੍ਰਾਈ ਸਾਇਕਲ, ਬਨਾਵਟੀ ਲੱਤ, ਬਾਂਹ ਅਤੇ ਹੋਰ ਅੰਗ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੈਂਪ ਸਥਾਨਕ ਮਹਾਵੀਰ ਦਲ ਧਰਮਸ਼ਾਲਾ ਰਾਮਲੀਲਾ ਗਰਾਊਂਡ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਸੰਬੰਧੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਤੇ ਸਾਰੇ ਮੈਂਬਰਾਂ ਰਾਹੀਂ ਨਜ਼ਦੀਕੀ ਪਿੰਡਾਂ 'ਚ ਜਾ ਕੇ ਬੈਨਰ ਅਤੇ ਗੁਰਦੁਆਰਾ ਸਾਹਿਬ 'ਚ ਅਨਾਊਸਮੈਂਟ ਕਰਕੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਅੰਗਹੀਣ ਅਤੇ ਘੱਟ ਸੁਣਨ ਵਾਲੇ ਮਰੀਜ਼ ਇਸ ਕੈਂਪ ਦਾ ਲਾਹਾ ਲੈ ਸਕਣ।