ਇਹ ਹਨ ਬੀਅਰ ਨਾਲ ਵਾਲ ਧੋਣ ਦੇ ਫਾਇਦੇ

05/26/2018 11:16:21 AM

ਜਲੰਧਰ— ਸਰਦੀਆਂ ਦੇ ਮੌਸਮ 'ਚ ਅਕਸਰ ਵਾਲ ਰੁੱਖੇ ਹੋਣ ਲੱਗਦੇ ਹਨ। ਇਸ ਲਈ ਲੜਕੀਆਂ ਵਾਲਾਂ ਦੀ ਚਮਕ ਨੂੰ ਵਾਪਸ ਪਾਉਣ ਲਈ ਬਹੁਤ ਸਾਰੇ ਹੇਅਰ ਪ੍ਰੋਡਰਟਾਂ ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਕਈ ਵਾਰ ਨੁਕਸਾਨ ਵੀ ਹੋ ਸਕਦਾ ਹੈ। ਇਨ੍ਹਾਂ ਪ੍ਰੋਡਕਟਾਂ ਨਾਲ ਕਈ ਵਾਰ ਵਾਲ ਝੜਨ ਵੀ ਲੱਗ ਜਾਂਦੇ ਹਨ। ਸਰਦੀਆਂ ਦੇ ਮੌਸਮ 'ਚ ਵਾਲਾਂ ਦੀ ਜ਼ਿਆਦਾ ਸੰਭਾਲ ਕਰਨੀ ਪੈਂਦੀ ਹੈ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਤਰੀਕਿਆ ਦੇ ਬਾਰੇ ਜਿਨ੍ਹਾਂ ਦੀ ਮਦਦ ਨਾਲ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
1. ਬੀਅਰ
ਜੇਕਰ ਤੁਹਾਡੇ ਵਾਲ ਰੁੱਖੇ ਹਨ ਤਾਂ ਉਨ੍ਹਾਂ ਨੂੰ ਧੋਣ ਦੇ ਲਈ ਬੀਅਰ ਦੀ ਵਰਤੋਂ ਕਰੋ। ਬੀਅਰ 'ਚ ਇਕ ਨਿੰਬੂ ਮਿਲਾ ਲਓ। ਫਿਰ ਇਸ ਨਾਲ ਆਪਣੇ ਵਾਲਾਂ ਨੂੰ ਧੋਵੋ। ਬਾਅਦ 'ਚ ਸਾਫ ਪਾਣੀ ਨਾਲ ਧੋ ਲਓ।
2. ਨਾਰੀਅਲ ਤੇਲ
ਨਾਰੀਅਲ ਤੇਲ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨਾਰੀਅਲ ਦੇ ਤੇਲ ਨੂੰ ਹਲਕਾ ਗਰਮ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ। ਬਾਅਦ 'ਚ ਗਰਮ ਪਾਣੀ 'ਚ ਤੌਲੀਆ ਭਿਓ ਕੇ ਚੰਗੀ ਤਰ੍ਹਾਂ ਰਗੜੋ। ਇਸ ਤੌਲੀਏ ਨੂੰ ਆਪਣੇ ਵਾਲਾਂ 'ਚ ਚੰਗੀ ਤਰ੍ਹਾਂ ਲਪੇਟ ਲਓ। ਇਸ ਤਰ੍ਹਾਂ ਹਫਤੇ 'ਚ ਦੋ ਵਾਰ ਕਰੋ।
3. ਅੰਡਾ ਅਤੇ ਆਲਿਵ ਆਇਲ
1 ਚਮਚ ਆਲਿਵ ਆਇਲ 'ਚ ਅੰਡੇ ਨੂੰ ਮਿਲਾ ਕੇ ਆਪਣੇ ਵਾਲਾਂ 'ਚ ਲਗਾਓ। ਬਾਅਦ 'ਚ ਸਿਰ ਨੂੰ ਢੱਕ ਲਓ। ਇਸ ਤੋਂ ਬਾਅਦ ਸ਼ੈਪੂ ਨਾਲ ਵਾਲ ਧੋ ਲਓ। ਇਹ ਹੇਅਰ ਪੈਕ ਰੁੱਖੇ ਵਾਲਾਂ ਲਈ ਬਹੁਤ ਫਾਇਦਮੰਦ ਹੈ।
4. ਅੰਡਾ, ਕੇਸਟਰ ਆਇਲ, ਨਿੰਬੂ ਦਾ ਰਸ ਅਤੇ ਗਲੈਸਰੀਨ
ਇਕ ਅੰਡੇ 'ਚ ਦੋ ਚਮਚ ਕੇਸਟਰ ਆਇਲ, 1 ਚਮਚ ਨਿੰਬੂ ਦਾ ਰਸ ਅਤੇ 1 ਚਮਚ ਗਲੈਸਰੀਨ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਵਾਲਾਂ 'ਚ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਇਸ ਨੂੰ ਲਗਾਉਣ ਨਾਲ ਦੋ ਮੂੰਹੇ ਵਾਲਾਂ ਤੋਂ ਛੁਟਕਾਰਾ ਮਿਲੇਗਾ।
5. ਅੰਡਾ ਅਤੇ ਦੁੱਧ
ਇਕ ਕੱਪ ਦੁੱਧ 'ਚ ਅੰਡਾ ਮਿਲਾ ਕੇ ਆਪਣੇ ਵਾਲਾਂ 'ਤੇ ਲਗਾਓ। 5 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਇਸ ਤਰ੍ਹਾਂ ਹਫਤੇ 'ਚ ਦੋ ਵਾਰ ਕਰੋ।


Related News