ਤਨਖਾਹਾਂ ਨਾ ਮਿਲਣ ਕਾਰਨ ਭੜਕੇ ਬੀ. ਐੈੱਮ. ਐੈੱਲ. ਕਾਮਿਆਂ ਨੇ ਲਾਇਆ ਰੋਸ ਧਰਨਾ

05/23/2018 5:14:24 AM

ਪਟਿਆਲਾ, (ਜੋਸਨ)- ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਭਾਖੜਾ ਮੇਨ ਲਾਈਨ ਕੰਪਲੈਕਸ ਵਿਖੇ ਪੀ. ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਵੱਲੋਂ ਜਸਵੀਰ ਖੋਖਰ, ਛੱਜੂ ਰਾਮ, ਪ੍ਰਕਾਸ਼ ਸਿੰਘ, ਜਗਤਾਰ ਸਿੰਘ, ਲਖਵਿੰਦਰ ਸਿੰਘ ਖਾਨਪੁਰ, ਤਿਰਲੋਚਨ ਸਿੰਘ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਜਦੋਂ ਭੜਕੇ ਕਾਮਿਆਂ ਨੇ ਰੋਡ ਜਾਮ ਕਰਨ ਦਾ ਐਲਾਨ ਕੀਤਾ ਤਾਂ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਸਦਕਾ ਕਾਰਜਕਾਰੀ ਇੰਜੀਨੀਅਰ  ਬੀ. ਐੈੱਮ. ਐੈੱਲ. ਵੱਲੋਂ ਰੋਸ ਧਰਨੇ 'ਚ ਆ ਕੇ ਦੋ ਦਿਨਾਂ ਅੰਦਰ ਤਨਖਾਹ ਅਤੇ ਕਣਕ ਕਰਜ਼ਾ ਦੇਣ ਦਾ ਵਿਸ਼ਵਾਸ ਦਿਵਾਇਆ। ਉਪਰੰਤ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ, ਜ਼ੋਨ ਚੇਅਰਮੈਨ ਕ੍ਰਿਸ਼ਨ ਕਲਵਾਣੂ, ਹਰਬੀਰ ਸੁਨਾਮ, ਰਣਧੀਰ ਸਿੰਘ, ਕਸ਼ਮੀਰ ਸਿੰਘ ਸਮਾਣਾ, ਮਾਨ ਸਿੰਘ, ਹਰਦੇਵ ਸਿੰਘ ਤੇ ਅਮਰ ਨਾਰੜੂ ਆਦਿ ਨੇ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਅੰਦਰ ਤਨਖਾਹ ਜਾਰੀ ਨਾ ਕੀਤੀ ਅਤੇ ਕਣਕ ਕਰਜ਼ਾ ਨਾ ਦਿੱਤਾ ਤਾਂ ਸ਼ੁੱਕਰਵਾਰ ਬੱਸ ਅੱਡੀ ਚੌਕ ਜਾਮ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ। 


Related News