ਜਲਦ ਹੀ ਹੁਣ ਬਜਾਜ ਡਾਮਿਨਰ ਪੇਸ਼ ਕਰੇਗਾ ਇਹ ਨਵਾਂ ਮਾਡਲ
Saturday, May 19, 2018 - 06:34 PM (IST)

ਜਲੰਧਰ-ਬਜਾਜ ਆਟੋ ਆਪਣੀ ਪ੍ਰੀਮਿਅਮ ਬਾਈਕ ਡੋਂਮੀਨਰ ਹੁਣ ਇਕ ਵੱਖਰੇ ਅੰਦਾਜ਼ ਨਾਲ ਲਾਂਚ ਕਰਨ ਲਈ ਤਿਆਰੀ ਕਰ ਰਹੀਂ ਹੈ। ਹੁਣ ਤੱਕ ਤੁਸੀਂ ਇਸਦਾ ਸਪੋਰਟੀ ਮਾਡਲ ਦੇਖਿਆ ਹੈ ਪਰ ਹੁਣ ਇਹ ਸਪੋਰਟੀ ਹੋਣ ਦੇ ਨਾਲ ਨਾਲ ਕਰੂਜ਼ 'ਚ ਵੀ ਵੇਰੀਐਂਟ ਪੇਸ਼ ਕਰਨ ਵਾਲੀ ਹੈ।
ਬਜਾਜ ਡੋਮੀਨਰ ਦਾ ਹੁਣ ਐਡਵੈਂਚਰ ਮਾਡਲ ਪੇਸ਼ ਕਰਨ ਲਈ ਤਿਆਰੀ 'ਚ ਹੈ ਅਤੇ ਇਸ ਬਾਈਕ 'ਚ ਕਈ ਬਦਲਾਅ ਕੀਤੇ ਜਾਣਗੇ। ਡੋਮੀਨਰ 400 ਇਸ ਸਮੇਂ ਸਪੋਰਟਸ ਟੂਰ ਮਾਡਲ 'ਚ ਉਪਲੱਬਧ ਹੈ। ਇਸ ਦਾ ਐਡਵੈਂਚਰ ਮਾਡਲ ਇਸ ਸਾਲ ਦੇ ਅੰਤ ਤੱਕ ਲਾਂਚ ਕੀਤਾ ਜਾਵੇਗਾ। ਇਸ ਬਾਈਕ 'ਚ ਵੀ ਮੌਜੂਦਾ ਡੋਮੀਨਰ ਵਾਲਾ 373.3 ਸੀ. ਸੀ. ਸਿੰਗਲ ਸਿਲੰਡਰ, ਲਿਕੂਵਿਡ ਕੂਲਡ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 35ਪੀ. ਐੱਸ. ਪਾਵਰ ਅਤੇ 35 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ। ਇੰਜਣ 6 ਸਪੀਡ ਟਰਾਂਸਮਿਸ਼ਨ ਨਾਲ ਲੈਸ ਹੈ। ਕੰਪਨੀ ਇਸ 'ਚ ਡਿਊਲ ਚੈਨਲ ਏ. ਬੀ. ਐੱਸ. ਫੀਚਰ ਵੀ ਦੇਵੇਗੀ।
ਇਨ੍ਹਾਂ ਬਾਈਕਸ ਨਾਲ ਹੋਵੇਗਾ ਮੁਕਾਬਲਾ-
ਬਜਾਜ ਡੋਮੀਨਰ ਦੀ ਮੁਕਾਬਲਾ ਕੇ. ਟੀ. ਐੱਮ. ਦੀ ਆਉਣ ਵਾਲੀ ਬਾਈਕ 390 ਐਡਵੈਂਚਰ ਨਾਲ ਹੋਵੇਗਾ। ਇਸ ਤੋਂ ਇਲਾਵਾ ਡੋਮੀਨਰ ਨਵੀਂ ਹਿਮਾਲਿਆਂ ਨੂੰ ਵੀ ਚੁਣੌਤੀ ਦੇਵੇਗੀ।