ਪਾਕਿਸਤਾਨ ਨੂੰ ਵੱਡਾ ਝਟਕਾ, ਬਾਬਰ ਆਜ਼ਮ ਹੋਏ ਇੰਗਲੈਂਡ ਸੀਰੀਜ਼ ਤੋਂ ਬਾਹਰ

05/26/2018 12:19:12 PM

ਨਵੀਂ ਦਿੱਲੀ— ਇੰਗਲੈਂਡ ਦੇ ਖਿਲਾਫ ਪਹਿਲੇ ਟੈਸਟ ਖੇਡ ਰਹੀ ਪਾਕਿਸਤਾਨ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਪਹਿਲੇ ਹੀ ਟੈਸਟ ਦੀ ਪਹਿਲੀ ਪਾਰੀ 'ਚ ਜ਼ਖਮੀ ਹੋਣ ਦੇ ਬਾਅਦ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸ਼ੁੱਕਰਵਾਰ ਨੂੰ ਮੈਚ ਦੇ ਦੂਸਰੇ ਦਿਨ ਦੇ ਖੇਡ ਦੇ ਦੌਰਾਨ ਪਾਕਿਸਤਾਨ ਦੀ ਪਾਰੀ 'ਚ ਸਭ ਤੋਂ ਵਧੀਆ ਸਕੋਰ ਯਾਨੀ 68 ਦੌੜਾਂ ਬਣਾਉਣ ਵਾਲੇ ਬਾਬਰ ਦੀ ਬਾਂਹ 'ਚ ਫੈਕਚਰ ਹੋਣ ਦੇ ਕਾਰਨ ਉਨ੍ਹਾਂ ਨੂੰ ਹੁਣ ਪੂਰੀ ਸੀਰੀਜ਼ ਤੋਂ ਹੀ ਬਾਹਰ ਬੈਠਣਾ ਪਵੇਗਾ।

ਵਧੀਆ ਫਾਰਮ 'ਚ ਚੱਲ ਰਹੇ ਬਾਬਰ ਆਜ਼ਮ ਦੇ ਹੱਥ 'ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਬੇਨ ਸਟੋਕਸ ਦੀ ਗੇਂਦ ਲੱਗਣ ਦੇ ਬਾਅਦ ਉਨ੍ਹਾਂ ਨੂੰ ਆਪਣੀ ਪਾਰੀ ਅਧੂਰੀ ਛੱਡ ਕੇ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ ਅਤੇ ਹੁਣ ਖਬਰ ਹੈ ਕਿ ਇਹ ਸੱਟ ਇੰਨੀ ਗੰਭੀਰ ਹੈ ਕਿ ਉਹ ਇਸ ਪੂਰੇ ਦੌਰੇ ਤੋਂ ਬਾਹਰ ਹੋ ਗਏ ਹਨ।


ਪਾਕਿਸਤਾਨ ਦੀ ਟੀਮ ਦੇ ਫਿਜ਼ੀਓਥੈਰੇਪਿਸਟ ਦੇ ਮੁਤਾਬਕ ਬਾਬਰ ਦੀ ਬਾਂਹ ਦੇ ਉੱਪਰ ਗੇਂਦ ਲੱਗਣ ਨਾਲ ਉਨ੍ਹਾਂ ਦੇ ਫੈਕਚਰ ਹੋ ਗਿਆ ਹੈ ਅਤੇ ਉਹ ਹੁਣ ਬੱਲਾ ਨਹੀਂ ਫੜ੍ਹ ਸਕਦੇ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਤਾਬਕ ਬਾਬਰ ਆਜ਼ਮ ਦੀ ਜਗ੍ਹਾ ਕਿਸੇ ਦੂਸਰੇ ਖਿਡਾਰੀ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ।


Related News