ਅਮਰੀਕੀ ਦੂਤਘਰ ਯੇਰੂਸ਼ਲਮ ਹੋਇਆ ਟਰਾਂਸਫਰ, ਜਵਾਹਿਰੀ ਨੇ ਕੀਤੀ ਜਿਹਾਦ ਕਰਨ ਦੀ ਅਪੀਲ

Monday, May 14, 2018 - 10:19 AM (IST)

ਅਮਰੀਕੀ ਦੂਤਘਰ ਯੇਰੂਸ਼ਲਮ ਹੋਇਆ ਟਰਾਂਸਫਰ, ਜਵਾਹਿਰੀ ਨੇ ਕੀਤੀ ਜਿਹਾਦ ਕਰਨ ਦੀ ਅਪੀਲ

ਵਾਸ਼ਿੰਗਟਨ (ਭਾਸ਼ਾ)— ਅਲ-ਕਾਇਦਾ ਮੁਖੀ ਐਮਨ ਅਲ-ਜਵਾਹਿਰੀ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਈਲੀ ਦੂਤਘਰ ਨੂੰ ਯੇਰੂਸ਼ਲਮ ਲੈ ਜਾਣ ਦੇ ਅਮਰੀਕੇ ਦੇ ਫੈਸਲੇ ਤੋਂ ਸਪਸ਼ੱਟ ਹੈ ਕਿ ਗੱਲਬਾਤ ਅਤੇ 'ਖੁਸ਼' ਰੱਖਣ ਦੀ ਫਿਲਸਤੀਨ ਦੀ ਨੀਤੀ ਅਸਫਲ ਰਹੀ ਹੈ। ਅੱਤਵਾਦੀ ਸੰਗਠਨ ਦੇ ਮੁਖੀ ਅਲ-ਜਵਾਹਿਰੀ ਨੇ ਅਮਰੀਕਾ ਦੇ ਇਸ ਕਦਮ ਦੀ ਪਿੱਠਭੂਮੀ ਵਿਚ ਮੁਸਲਮਾਨਾਂ ਤੋਂ ਅਮਰੀਕਾ ਵਿਰੁੱਧ ਜਿਹਾਦ ਕਰਨ ਦੀ ਅਪੀਲ ਕੀਤੀ ਹੈ। ''ਤੇਲ ਅਵੀਵ ਵੀ ਮੁਸਲਮਾਨਾਂ ਦੀ ਜ਼ਮੀਨ ਹੈ'' ਸਿਰਲੇਖ ਵਾਲੇ ਪੰਜ ਮਿੰਟ ਦੇ ਵੀਡੀਓ ਵਿਚ ਅਲ-ਜਵਾਹਿਰੀ ਨੇ ਫਿਲਸਤੀਨੀ ਸ਼ਾਸਨ ਨੂੰ ''ਫਿਲਸਤੀਨ ਨੂੰ ਵੇਚਣ'' ਵਾਲਾ ਦੱਸਦੇ ਹੋਏ ਆਪਣੇ ਚੇਲਿਆਂ ਨੂੰ ਹਥਿਆਰ ਉਠਾਉਣ ਦੀ ਅਪੀਲ ਕੀਤੀ ਹੈ। 
ਗੌਰਤਲਬ ਹੈ ਕਿ ਸਾਲ 2011 'ਚ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਦੇ ਬਾਅਦ ਮਿਸਰ ਦੇ ਇਸ ਡਾਕਟਰ ਨੇ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਦੇ ਮੁਖੀ ਦਾ ਅਹੁਦਾ ਸੰਭਾਲਿਆ। ਨਿਗਰਾਨੀ ਏਜੰਸੀ ਐੱਸ. ਆਈ. ਟੀ. ਆਈ. ਵੱਲੋਂ ਜਾਰੀ 'ਟ੍ਰਾਂਸਕ੍ਰਿਪਟ' ਮੁਤਾਬਕ ਜਵਾਹਿਰੀ ਨੇ ਕਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਿਲਕੁੱਲ ਸਪਸ਼ੱਟ ਹੈ ਅਤੇ ਉਸ ਨੇ ਕਰੂਸੇਡ (ਧਰਮ ਯੁੱਧ) ਦੇ ਆਧੁਨਿਕ ਚਿਹਰੇ ਨੂੰ ਸਾਹਮਣੇ ਲਿਆਉਂਦਾ ਹੈ। ਅਲ-ਜਵਾਹਿਰੀ ਨੇ ਕਿਹਾ ਕਿ ਇਸਲਾਮੀ ਦੇਸ਼ ਮੁਸਲਮਾਨਾਂ ਦੇ ਹਿੱਤਾਂ ਵਿਚ ਕੰਮ ਕਰਨ ਵਿਚ ਅਸਫਲ ਰਹੇ ਹਨ। ਸ਼ਰੀਆ 'ਤੇ ਚੱਲਣ ਦੀ ਥਾਂ ਉਨ੍ਹਾਂ ਨੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦਾ ਹੱਥ ਫੜ ਲਿਆ ਹੈ, ਜੋ ਇਜ਼ਰਾਈਲ ਨੂੰ ਮਾਨਤਾ ਦਿੰਦੇ ਹਨ। ਉਸ ਨੇ ਕਿਹਾ ਕਿ ਓਸਾਮਾ ਨੇ ਅਮਰੀਕਾ ਨੂੰ ਮਸਲਮਾਨਾਂ ਦਾ ਪਹਿਲਾ ਦੁਸ਼ਮਨ ਐਲਾਨ ਕੀਤਾ ਸੀ।


Related News