ਅਖਿਲ ਭਾਰਤੀ ਬਾਸਕਟਬਾਲ ਟੂਰਨਾਮੈਂਟ ''ਚ ਸ਼ਾਮਲ ਹੋਣਗੀਆਂ ਚੋਟੀ ਦੀਆਂ ਇਹ ਟੀਮਾਂ

Thursday, May 24, 2018 - 04:51 PM (IST)

ਅਖਿਲ ਭਾਰਤੀ ਬਾਸਕਟਬਾਲ ਟੂਰਨਾਮੈਂਟ ''ਚ ਸ਼ਾਮਲ ਹੋਣਗੀਆਂ ਚੋਟੀ ਦੀਆਂ ਇਹ ਟੀਮਾਂ

ਕੋਇੰਮਬਟੂਰ : ਦੇਸ਼ ਭਰ ਦੀ ਸਿਖਰ ਟੀਮਾਂ 26 ਮਈ ਨੂੰ ਸ਼ੁਰੂ ਹੋ ਰਹੇ ਪੁਰਸ਼ਾਂ ਦੇ 53ਵੇਂ ਅਖਿਲ ਭਾਰਤੀ ਬਾਸਕਟਬਾਲ ਟੂਰਨਾਮੈਂਟ 'ਚ ਹਿੱਸਾ ਲਵੇਗੀ। ਇਹ 6 ਦਿਨਾਂ ਚੈਂਪੀਅਨਸ਼ਿਪ ਦੇ ਨਾਲ ਹੀ 17ਵੀਂ ਸੀ.ਆਰ.ਆਈ. ਪੰਪਸ ਮਹਿਲਾ ਟਰਾਫੀ ਦਾ ਵੀ ਆਯੋਜਨ ਕੀਤਾ ਜਾਵੇਗਾ। ਪੁਰਸ਼ ਵਰਗ 'ਚ ਪੰਜਾਬ ਪੁਲਸ, ਪੰਜਾਬ, ਭਾਰਤੀ ਹਵਾਈ ਫੋਜ, ਦਿੱਲੀ, ਭਾਰਤੀ ਰੇਲਵੇ, ਇਨਕਮ ਟੈਕਸ ਸਮੇਤ ਸਿਖਰ ਦੀਆਂ ਟੀਮਾਂ ਖੇਡਣਗੀਆਂ। ਉਥੇ ਹੀ ਮਹਿਲਾ ਵਰਗ 'ਚ ਪੂਰਬੀ ਰੇਲਵੇ, ਕੋਲਕਾਤਾ, ਕੇਰਲ ਪੁਲਸ, ਐਰਿਸੇ ਸਟੀਲ ਸਮੇਤ ਮੁੱਖ ਟੀਮਾਂ ਖੇਡਣਗੀਆਂ। ਟੂਰਨਾਮੈਂਟ ਦਾ ਫਾਈਨਲ 31 ਮਈ ਨੂੰ ਖੇਡਿਆ ਜਾਵੇਗਾ।


Related News