''ਆਪ'' ਵਿਧਾਇਕ ਦੇ ਸਮਰਥਕ ਸਾਥੀਆਂ ਸਣੇ ਕਾਂਗਰਸ ''ਚ ਸ਼ਾਮਲ

Sunday, May 27, 2018 - 11:24 AM (IST)

''ਆਪ'' ਵਿਧਾਇਕ ਦੇ ਸਮਰਥਕ ਸਾਥੀਆਂ ਸਣੇ ਕਾਂਗਰਸ ''ਚ ਸ਼ਾਮਲ

ਸੁਨਾਮ (ਵਿਕਾਸ, ਬਾਂਸਲ) — ਹਲਕੇ 'ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਨੇੜਲੇ ਪਿੰਡ ਸ਼ੇਰੋਂ ਮਾਡਲ ਟਾਊਨ ਵਿਖੇ 'ਆਪ' ਵਿਧਾਇਕ ਦੇ ਸਮਰਥਕ ਆਪਣੇ ਕਈ ਸਾਥੀਆਂ ਸਣੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਨੇੜਲੇ ਪਿੰਡ ਸ਼ੇਰੋਂ ਮਾਡਲ ਟਾਊਨ ਵਿਖੇ ਆਮ ਆਦਮੀ ਪਾਰਟੀ ਦੇ ਸਮਰਥਕ ਸਿਕੰਦਰ ਸਿੰਘ ਔਲਖ, ਨਰਦੇਵ ਸਿੰਘ, ਲਾਲੀ ਸਿੰਘ ਆਦਿ ਸਣੇ ਕਈ ਪਰਿਵਾਰਾਂ ਨੇ ਕਾਂਗਰਸੀ ਆਗੂ ਹਰਮਨਦੇਵ ਬਾਜਵਾ ਦੀ ਅਗਵਾਈ 'ਤੇ ਵਿਸ਼ਵਾਸ ਪ੍ਰਗਟਾਉਂਦਿਆਂ ਕਾਂਗਰਸ ਦਾ ਪੱਲਾ ਫੜ ਲਿਆ। ਇਸ ਮੌਕੇ ਉਨ੍ਹਾਂ ਨਾਲ ਵਪਾਰ ਸੈੱਲ ਪੰਜਾਬ ਦੇ ਉਪ ਚੇਅਰਮੈਨ ਮੁਨੀਸ਼ ਸੋਨੀ ਵੀ ਮੌਜੂਦ ਸਨ। ਇਸ ਦੌਰਾਨ ਕਾਂਗਰਸ 'ਚ ਸ਼ਾਮਲ ਹੋਏ ਸਮੂਹ ਪਰਿਵਾਰ ਦਾ ਸਵਾਗਤ ਕਰਦਿਆਂ ਹਰਮਨ ਦੇਵ ਬਾਜਵਾ ਨੇ ਉਨ੍ਹਾਂ ਨੂੰ ਕਾਂਗਰਸ ਪਾਰਟੀ 'ਚ ਉਚਿਤ ਮਾਣ-ਸਨਮਾਨ ਦਿਵਾਉਣ ਦਾ ਭਰੋਸਾ ਦਿੱਤਾ। ਸੋਨੀ ਦੇ ਦੱਸਿਆ ਕਿ ਇਸ ਮੌਕੇ ਕਰੀਬ 100 ਪਰਿਵਾਰਾਂ ਨੇ ਕਾਂਗਰਸ 'ਚ ਆਪਣਾ ਵਿਸ਼ਵਾਸ ਜਤਾਇਆ ਹੈ।


Related News