ਚੋਰੀ ਦੇ ਦੋਸ਼ ''ਚ 3 ਨੌਜਵਾਨਾਂ ਖਿਲਾਫ਼ ਮਾਮਲਾ ਦਰਜ, 2 ਗ੍ਰਿਫਤਾਰ
Tuesday, May 15, 2018 - 12:44 AM (IST)

ਟਾਂਡਾ ਉੜਮੁੜ, (ਪੰਡਿਤ, ਮੋਮੀ)- ਟਾਂਡਾ ਪੁਲਸ ਨੇ ਅਹੀਆਪੁਰ ਦੇ ਰਿਫਿਊਜੀ ਮੁਹੱਲੇ ਦੇ ਇਕ ਘਰ ਵਿਚ ਚੋਰੀ ਕਰਨ ਦੇ ਦੋਸ਼ ਵਿਚ ਤਿੰਨ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਦੋ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਹੈ। ਪੁਲਸ ਨੇ ਇਹ ਮਾਮਲਾ ਰਿਫਿਊਜੀ ਮੁਹੱਲਾ ਵਾਸੀ ਅੱਛਰ ਲਾਲ ਪੁੱਤਰ ਕੇਵਲ ਚੰਦ ਨਿਵਾਸੀ ਈਸਪੁਰ (ਊਨਾ) ਹਿਮਾਚਲ ਪ੍ਰਦੇਸ਼ ਦੇ ਬਿਆਨ ਦੇ ਆਧਾਰ 'ਤੇ ਰਾਜੂ ਪੁੱਤਰ ਰਣਜੀਤ ਸਿੰਘ ਨਿਵਾਸੀ ਰਸੂਲਪੁਰ (ਛਪਰਾ) ਬਿਹਾਰ, ਗੌਰੀ ਪੁੱਤਰ ਧਰਮਿੰਦਰ ਅਤੇ ਕਾਕਾ ਪੁੱਤਰ ਮਿੰਦੀ ਦੋਨੋਂ ਨਿਵਾਸੀ ਅਹੀਆਪੁਰ ਖਿਲਾਫ਼ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਹਲਵਾਈ ਅੱਛਰ ਕੁਮਾਰ ਨੇ ਦੱਸਿਆ ਕਿ ਉਹ ਕਾਰੀਗਰਾਂ ਨਾਲ ਆਪਣੇ ਪਿੰਡ ਗਿਆ ਹੋਇਆ ਸੀ। ਜਦੋਂ ਉਹ 12 ਅਪ੍ਰੈਲ ਦੀ ਸ਼ਾਮ ਨੂੰ ਉਥੋਂ ਪਰਤਿਆ ਤਾਂ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਅੰਦਰੋਂ ਇਕ ਟਰੰਕ, ਜਿਸ ਵਿਚ ਲਗਭਗ 1500 ਰੁਪਏ ਅਤੇ ਹੋਰ ਸਾਮਾਨ ਸੀ, ਚੋਰੀ ਹੋ ਚੁੱਕਿਆ ਸੀ। ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਘਰ ਵਿਚ ਚੋਰੀ ਉਕਤ ਦੋਸ਼ੀਆਂ ਨੇ ਕੀਤੀ ਹੈ। ਟਾਂਡਾ ਪੁਲਸ ਨੇ ਉਕਤ ਤਿੰਨਾਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਰਾਜੂ ਅਤੇ ਗੌਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੀਜੇ ਦੋਸ਼ੀ ਦੀ ਭਾਲ ਜਾਰੀ ਹੈ।