ਤੁਰਕੀ ''ਚ 14 ਪੱਤਰਕਾਰਾਂ ਨੂੰ ਕੈਦ ਦੀ ਸਜ਼ਾ

Thursday, Apr 26, 2018 - 12:53 PM (IST)

ਇਸਤਾਂਬੁਲ (ਬਿਊਰੋ)— ਤੁਰਕੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਦੇਸ਼ ਦੇ ਇਕ ਮਸ਼ਹੂਰ ਅਖਬਾਰ ਦੇ 14 ਪੱਤਰਕਾਰਾਂ ਨੂੰ ਅੱਤਵਾਦੀ ਸੰਗਠਨਾਂ ਦੀ ਮਦਦ ਕਰਨ ਦੇ ਦੋਸ਼ ਵਿਚ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਅਖਬਾਰ ਦੇ ਸੰਪਾਦਕ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਅਖਬਾਰ ਦੇ ਮੁੱਖ ਸੰਪਾਦਕ  ਅਤੇ ਸੀ. ਈ. ਓ. ਸਮੇਤ ਹੋਰ 3 ਪੱਤਰਕਾਰਾਂ ਨੂੰ 6 ਤੋਂ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਸਾਰਿਆਂ 'ਤੇ ਅੱਤਵਾਦੀ ਸੰਗਠਨਾਂ ਦੀ ਮਦਦ ਕਰਨ ਦਾ ਦੋਸ਼ ਲੱਗਾ ਹੈ। ਹਾਲਾਂਕਿ ਅਦਾਲਤ ਨੇ ਅਖਬਾਰ ਦੇ ਸੀ. ਈ. ਓ. ਨੂੰ ਜਮਾਨਤ ਦੇ ਦਿੱਤੀ ਹੈ, ਜੋ ਪਹਿਲਾਂ ਹੀ ਡੇਢ ਸਾਲ ਤੋਂ ਜੇਲ ਵਿਚ ਹੈ। ਸਜ਼ਾ ਦੇ ਸਮੇਂ ਉਹ ਜੇਲ ਵਿਚ ਹੀ ਸੀ, ਉੱਥੇ ਹੋਰ 8 ਪੱਤਰਕਾਰਾਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। 
ਦੱਸਣਯੋਗ ਹੈ ਕਿ ਤੁਰਕੀ ਦਾ ਇਹ ਮਸ਼ਹੂਰ ਅਖਬਾਰ ਰਾਸ਼ਟਰਪਤੀ ਰਜਬ ਤੈਯਬ ਐਰਦੌਗਨ ਦੇ ਵਿਚਾਰਾਂ ਦੀ ਆਲੋਚਨਾ ਕਰਦਾ ਹੈ। ਇਨ੍ਹਾਂ ਪੱਤਰਕਾਰਾਂ 'ਤੇ ਜਿਹੜੇ ਸੰਗਠਨਾਂ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ, ਉਨ੍ਹਾਂ ਵਿਚ ਪਾਬੰਦੀਸ਼ੁਦਾ ਕੁਰਦਿਸ਼ ਵਰਕਰਜ਼ ਪਾਰਟੀ (ਪੀ. ਕੇ. ਕੇ.), ਧੁਰ ਖੱਬੇ ਪੱਖੀ ਡੀ. ਐੱਚ. ਕੇ. ਪੀ.-ਸੀ. ਪਾਰਟੀ ਅਤੇ ਗੁਲੇਨ ਮੂਵਮੈਂਟ ਸ਼ਾਮਲ ਹੈ। ਸਰਕਾਰ ਨੇ ਸਾਲ 2016 ਵਿਚ ਹੋਏ ਅਸਫਲ ਤਖਤਾਪਲਟ ਦੀਆਂ ਕੋਸ਼ਿਸ਼ਾਂ ਪਿੱਛੇ ਗੁਲੇਨ ਮੂਵਮੈਂਟ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਸਮੂਹ ਨੇ ਤੁਰਕੀ ਵਿਚ ਪੱਤਰਕਾਰਾਂ ਦੇ ਨਾਲ ਹੋ ਰਹੇ ਵਤੀਰੇ ਦੀ ਆਲੋਚਨਾ ਕੀਤੀ ਹੈ।


Related News