''ਮਿਨੀ ਕੰਟਰੀਮੈਨ'' ਦਾ ਪ੍ਰੋਡਕਸ਼ਨ ਭਾਰਤ ''ਚ ਹੋਇਆ ਸ਼ੁਰੂ

05/31/2018 10:03:25 AM

ਜਲੰਧਰ-ਬੀ. ਐੱਮ. ਡਬਲਿਊ. ਇੰਡੀਆ ਨੇ ਭਾਰਤ 'ਚ 2018 ਮਿਨੀ ਕੰਟਰੀਮੈਨ (MINI Countryman) ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਮਿਨੀ ਨੇ ਕੰਟਰੀਮੈਨ ਦੀ ਨਵੀਂ ਜਨਰੇਸ਼ਨ ਦਾ ਲੋਕਲ ਪ੍ਰੋਡਕਸ਼ਨ ਚੇੱਨਈ 'ਚ ਬੀ. ਐੱਮ. ਡਬਲਿਊ. (BMW) ਦੇ ਪਲਾਂਟ ਤੋਂ ਸ਼ੁਰੂ ਕੀਤਾ ਹੈ। ਮਿਨੀ ਨੂੰ ਭਾਰਤ 'ਚ ਪਹਿਲਾਂ ਹੀ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਤਿੰਨ ਵੇਰੀਐਂਟਸ ਹਨ, ਜਿਨ੍ਹਾਂ 'ਚ ਐੱਸ (S), ਐੱਸ. ਡੀ. (SD) ਅਤੇ ਐੱਸ. ਜਾਨ ਕੂਪਰ ਵਰਕਸ (S JCW) ਹਨ, ਇਨ੍ਹਾਂ ਦੀ ਕੀਮਤ 34.90 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਮਿਨੀ 'ਚ ਕਾਫੀ ਬਦਲਾਅ ਕੀਤੇ ਗਏ ਹਨ, ਜੋ ਇਸ ਇਸ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ।

 

ਕੰਟਰੀਮੈਨ 'ਚ ਇਹ ਹਨ ਖੂਬੀਆਂ-

1.ਮਿਨੀ ਕੰਟਰੀਮੈਨ 'ਚ ਵ੍ਹੀਲਬੇਸ 75 ਐੱਮ. ਐੱਮ. ਤੱਕ ਵਧਾ ਦਿੱਤਾ ਗਿਆ ਹੈ। ਇਸ ਦਾ ਹੈੱਡਲਾਈਟ ਯੂਨਿਟਸ ਮਿਨੀ ਦੇ ਬਾਕੀ ਮਾਡਲਾਂ ਤੋਂ ਕਾਫੀ ਵੱਖਰਾ ਹੈ। ਇਸ 'ਚ ਐੱਲ. ਈ. ਡੀ. ਲਾਈਟਿੰਗ ਵੀ ਹੈ।

2. ਇਹ ਆਪਣੇ ਪਿਛਲੇ ਵਰਜ਼ਨ ਤੋਂ 200 ਐੱਮ. ਐੱਮ. ਲੰਬੀ ਅਤੇ 30 ਐੱਮ. ਐੱਮ. ਚੌੜੀ ਹੈ।

3. ਮਿਨੀ ਕੰਟਰੀਮੈਨ 'ਚ ਜਿਆਦਾ ਕੈਬਿਨ ਸਪੇਸ ਹੈ ਤਾਂ ਕਿ ਬੈਠਣ 'ਚ ਸਮੱਸਿਆ ਨਾ ਆਵੇ।

4. ਪਰਫਾਰਮੇਂਸ ਦੀ ਗੱਲ ਕਰੀਏ ਤਾਂ ਇਸ ਦਾ ਪੈਟਰੋਲ ਵਰਜ਼ਨ 7.5 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟੇ ਤੱਕ ਜਾਣ 'ਚ ਸਮੱਰਥ ਹੈ ਪਰ ਡੀਜ਼ਲ ਇੰਜਣ ਸਿਰਫ 7 ਸੈਕਿੰਡ 'ਚ ਇੰਨੀ ਦੂਰੀ ਤੈਅ ਕਰ ਸਕਦਾ ਹੈ।


Related News