ਚੋਰੀ ਦੇ ਮਾਮਲੇ ''ਚ ਫੜੇ ਗਏ ਨੌਜਵਾਨ ਦੀ ਸ਼ੱਕੀ ਹਾਲਤ ''ਚ ਮੌਤ

09/19/2022 6:10:37 PM

ਕਪੂਰਥਲਾ (ਮੀਨੂੰ) : ਸਿਟੀ ਥਾਣੇ 'ਚ ਚੋਰੀ ਦੇ ਦੋਸ਼ ਵਿੱਚ ਫੜੇ ਗਏ ਇੱਕ ਨੌਜਵਾਨ ਦੀ ਸ਼ੱਕੀ ਹਲਾਤ 'ਚ ਮੌਤ ਹੋ ਗਈ। ਪੁਲਿਸ ਨੇ ਮਾਮਲੇ ਨੂੰ ਲੁਕਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਮਾਮਲੇ ਨੂੰ ਸੰਭਾਲਿਆ ਜਾ ਰਿਹਾ ਸੀ ਪਰ ਪਰਿਵਾਰ ਨੇ ਠਾਣੇ 'ਚ ਆਪਣੇ ਲੜਕੇ ਦੀ ਮੌਤ ਦਾ ਦੋਸ਼ ਲਗਾਇਆ ਹੈ। ਜਿਸ ਤੋਂ ਬਾਅਦ ਥਾਣਾ ਸਦਰ ਦੇ ਐਸ.ਐਚ.ਓ ਕ੍ਰਿਪਾਲ ਸਿੰਘ ਨੂੰ ਖੁਦ ਦੱਸਣਾ ਪਿਆ ਕਿ ਨੌਜਵਾਨ ਦੀ ਪਿੰਡ ਰੱਤਾ ਨੌਂ ਦਾ ਰਹਿਣ ਵਾਲਾ ਸੀ। ਉਸ ਨੂੰ ਚੋਰੀ ਦੇ ਮਾਮਲੇ 'ਚ ਲਿਆਂਦਾ ਗਿਆ ਸੀ, ਹਾਲਾਂਕਿ ਇਸ ਦੇ ਨਾਲ ਹੀ ਉਸ ਨੂੰ ਥਾਣੇ ਲਿਆਉਣ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕ ਦੀ ਪਤਨੀ ਸੀਮਾ ਦਾ ਕਹਿਣਾ ਹੈ ਕਿ ਉਸ ਨੂੰ ਦੁਪਹਿਰ ਸਮੇਂ ਥਾਣਾ ਸਿਟੀ ਕਪੂਰਥਲਾ ਤੋਂ ਫੋਨ ਆਇਆ ਕਿ ਉਸ ਦਾ ਪਤੀ ਰੋਸ਼ਨ ਚੋਰੀ ਦੇ ਮਾਮਲੇ 'ਚ ਫੜਿਆ ਗਿਆ ਹੈ ਪਰ ਸ਼ਾਮ ਪੰਜ ਵਜੇ ਉਸ ਨੂੰ ਥਾਣਾ ਸਿਟੀ ਤੋਂ ਫੋਨ ਆਇਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ, ਉਸ ਦੀ ਲਾਸ਼ ਸਿਵਲ ਹਸਪਤਾਲ ਵਿਚ ਰੱਖੀ ਗਈ ਹੈ।

ਇਹ ਵੀ ਪੜ੍ਹੋ : ਹਾਈਵੋਲਟੇਜ ਤਾਰਾਂ 'ਚ ਫਸੀ ਪੁਲਸ ਬੱਸ, ਵਾਲ-ਵਾਲ ਬਚੇ ਜਵਾਨ, 1 ਘੰਟੇ ਬਾਅਦ ਬਿਜਲੀ ਕਾਮਿਆਂ ਨੇ ਬੱਸ ਨੂੰ ਕੱਢਿਆ

ਥਾਣਾ ਸਿਟੀ ਵਿੱਚ ਤਾਇਨਾਤ ਏਐਸਆਈ ਰਜਿੰਦਰ ਸਿੰਘ ਵੱਲੋਂ ਐਤਵਾਰ ਨੂੰ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਲਿਆਂਦਾ ਗਿਆ। ਜਿੱਥੇ ਏਐਸਆਈ ਨੇ ਸਿਵਲ ਵਿੱਚ ਰਿਕਾਰਡ ਲਈ ਰੱਖੇ ਗਏ ਰਜਿਸਟਰ ਵਿੱਚ ਸਿਰਫ਼ ਆਪਣਾ ਨਾਮ ਅਤੇ ਤਾਇਨਾਤੀ ਦੀ ਜਗ੍ਹਾ ਲਿੱਖ ਦਿੱਤੀ ਜਿਸ ਕਾਰਨ ਉਕਤ ਏਐਸਆਈ ਦੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਨੂੰ ਐਤਵਾਰ ਦੁਪਹਿਰ ਥਾਣਾ ਸਿਟੀ ਤੋਂ ਫੋਨ ਆਇਆ ਸੀ ਕਿ ਰੋਸ਼ਨ ਲਾਲ ਚੋਰੀ ਦੇ ਕੇਸ ਵਿੱਚ ਫੜਿਆ ਗਿਆ ਹੈ ਅਤੇ ਉਸ ਦੀ ਰੋਟੀ ਪਹੁੰਚਾ ਦਿੱਤੀ ਜਾਵੇ ਪਰ ਸ਼ਾਮ ਨੂੰ ਫੋਨ 'ਤੇ ਉਸ ਦੇ ਪਤੀ ਦੀ ਮੌਤ ਬਾਰੇ ਦੱਸਿਆ ਗਿਆ। ਮ੍ਰਿਤਕ ਰੋਸ਼ਨ ਦੀ ਪੰਜ ਸਾਲ ਦੀ ਬੇਟੀ ਹੈ। ਉਸ ਦੀ ਪਤਨੀ ਸੀਮਾ ਦਾ ਕਹਿਣਾ ਹੈ ਕਿ ਉਹ ਇਨਸਾਫ਼ ਚਾਹੁੰਦੀ ਹੈ। ਥਾਣਾ ਸਦਰ ਦੇ ਐਸਐਚਓ ਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਰੋਸ਼ਨ ਲਾਲ ਸਕੂਟਰ ਮਕੈਨਿਕ ਸੀ ਅਤੇ ਫੁਵਾਰਾ ਚੌਕ ਵਿੱਚ ਸਥਿਤ ਇੱਕ ਦੁਕਾਨ ’ਤੇ ਕੰਮ ਕਰਦਾ ਸੀ।

ਚੋਰੀ ਦੇ ਮਾਮਲੇ 'ਚ ਉਸ ਨੂੰ ਫੜ ਕੇ ਥਾਣੇ ਲਿਆਂਦਾ ਗਿਆ, ਪਰ ਉਸੇ ਸਮੇਂ ਐੱਸਐੱਚਓ ਨੇ ਉਸ ਨੂੰ ਥਾਣੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਨਸ਼ੇ ਦੇ ਆਦੀ ਨੌਜਵਾਨ ਨੂੰ ਬੁਲਾ ਕੇ ਜਾਂਚ ਲਈ ਕਿਹਾ। ਮ੍ਰਿਤਕ ਰੋਸ਼ਨ ਦੀ ਪੰਜ ਸਾਲ ਦੀ ਬੇਟੀ ਹੈ। ਉਸ ਦੀ ਪਤਨੀ ਸੀਮਾ ਦਾ ਕਹਿਣਾ ਹੈ ਕਿ ਉਹ ਇਨਸਾਫ਼ ਚਾਹੁੰਦੀ ਹੈ। ਥਾਣਾ ਸਦਰ ਦੇ ਐਸਐਚਓ ਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਰੋਸ਼ਨ ਲਾਲ ਸਕੂਟਰ ਮਕੈਨਿਕ ਸੀ ਅਤੇ ਫੁਵਾਰਾ ਚੌਕ ਵਿੱਚ ਸਥਿਤ ਇੱਕ ਦੁਕਾਨ ’ਤੇ ਕੰਮ ਕਰਦਾ ਸੀ। ਚੋਰੀ ਦੇ ਮਾਮਲੇ 'ਚ ਉਸ ਨੂੰ ਫੜ ਕੇ ਥਾਣੇ ਲਿਆਂਦਾ ਗਿਆ, ਪਰ ਨਾਲ ਐੱਸਐੱਚਓ ਨੇ ਉਸ ਨੂੰ ਥਾਣੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਨੌਜਵਾਨ ਨੂੰ ਨਸ਼ੇ ਦੇ ਆਦੀ ਦੱਸਿਆ ਤੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।


Anuradha

Content Editor

Related News