ਹੁਸੈਨਾਬਾਦ ਦੀ ਪੰਚਾਇਤ ਨੇ ਵਿਧਾਇਕ ਚੀਮਾ ਤੋਂ ਸਪੈਸ਼ਲ ਗਰਾਂਟ ਦੀ ਕੀਤੀ ਮੰਗ

01/12/2019 5:16:35 PM

ਕਪੂਰਥਲਾ (ਧੀਰ)-ਬਲਾਕ ਸੁਲਤਾਨਪੁਰ ਲੋਧੀ ’ਚ ਪੈਂਦੇ ਪਿੰਡ ਹੁਸੈਨਾਬਾਦ ’ਚ ਪੰਚਾਇਤੀ ਚੋਣਾਂ ’ਚ ਨਵ ਨਿਯੁਕਤ ਸਰਪੰਚ ਕਮਲਜੀਤ ਕੌਰ, ਪੰਚਾਇਤ ਮੈਂਬਰਾਂ ਅਮਰਜੀਤ ਸਿੰਘ, ਰਾਜਬੀਰ ਸਿੰਘ, ਗਿਆਨ ਚੰਦ, ਪ੍ਰਵੀਨ ਕੌਰ, ਸੁਰਜੀਤ ਕੌਰ ਦੇ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਮੁਲਾਕਾਤ ਕਰ ਕੇ ਪਿੰਡ ਦੇ ਵਿਕਾਸ ਲਈ ਸਪੈਸ਼ਲ ਧਿਆਨ ਦੇ ਕੇ ਗਰਾਂਟਾਂ ਦੀ ਮੰਗ ਕੀਤੀ। ਵਿਧਾਇਕ ਚੀਮਾ ਨੇ ਸਭ ਤੋਂ ਪਹਿਲਾਂ ਨਵੀਂ ਪੰਚਾਇਤ ਨੂੰ ਹਾਰ ਪਾ ਕੇ ਸਨਮਾਨਤ ਕੀਤਾ ਤੇ ਮੁਬਾਰਕਬਾਦ ਦਿੰਦੇ ਕਿਹਾ ਕਿ ਪਿੰਡ ਦਾ ਵਿਕਾਸ ਚਹੁੰਮੁਖੀ ਹੋਵੇਗਾ ਤੇ ਕਿਸੇ ਵੀ ਪਿੰਡ ਵਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਸੈਕਟਰੀ, ਅਵਤਾਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਜੀਤ ਸਿੰਘ ਸਾਬਕਾ ਸਰਪੰਚ, ਭਜਨ ਸਿੰਘ, ਜੋਗਾ ਸਿੰਘ, ਬਲਕਾਰ ਸਿੰਘ, ਬਲਜਿੰਦਰ ਪੀ. ਏ. ਆਦਿ ਵੀ ਹਾਜ਼ਰ ਸਨ।


Related News