ਨੌਜਵਾਨ ਸਰਕਾਰ ਦੀਆਂ ਸਕੀਮਾਂ ਲਾਭ ਲੈਣ : ਗਿੱਲ

01/11/2019 5:09:56 PM

ਕਪੂਰਥਲਾ (ਜ. ਬ./ਗੁਰਵਿੰਦਰ ਕੌਰ)- ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਵੀਰਵਾਰ ਨੂੰ ਜ਼ਿਲਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਹੁਕਮਾਂ ਅਨੁਸਾਰ ‘ਸੰਕਲਪ ਸੇ ਸਿੱਧੀ’ ਯੂਥ ਇੰਪਾਵਰਮੈਂਟ ਪ੍ਰੋਗਰਾਮ ਵਿਰਸਾ ਵਿਹਾਰ ’ਚ ਪ੍ਰੋਗਰਾਮ ਕੋਆਰਡੀਨੇਟਰ ਅਮਨਪ੍ਰੀਤ ਕੌਰ ਦੀ ਦੇਖ-ਰੇਖ ’ਚ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਬਿਕਰਮ ਸਿੰਘ ਗਿੱਲ ਹਾਜ਼ਰ ਹੋਏ। ਜ਼ਿਲਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਨੇ ਨੌਜਵਾਨਾਂ ਨੂੰ ਭਾਰਤ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ ਤੇ ਸਿਲਾਈ ਕਢਾਈ ਦੀ ਟ੍ਰੇਨਿੰਗ ਲੈਣ ਵਾਲੀਆਂ ਔਰਤਾਂ ਤੇ ਲਡ਼ਕਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਤੇ ਨਹਿਰੂ ਯੁਵਾ ਕੇਂਦਰ ਲਡ਼ਕੀਆਂ ਨੂੰ ਅੱਗੇ ਵੱਧਣ ’ਚ ਕਿਵੇਂ ਮਦਦ ਕਰ ਰਿਹਾ ਹੈ, ਸਬੰਧੀ ਦੱਸਿਆ। ਜ਼ਿਲਾ ਪ੍ਰੋਗਰਾਮ ਕੋਆਰਡੀਨੇਡਰ ਅਮਨਪ੍ਰੀਤ ਕੌਰ ਨੇ ਨੌਜਵਾਨ ਲਡ਼ਕੇ-ਲਡ਼ਕੀਆਂ ਨੂੰ ਸਰਕਾਰ ਦੀਆਂ ਸਕੀਮਾਂ ਸੈਲਫ ਹੈਲਪ ਗਰੁੱਪ, ਜਨਧਨ ਯੋਜਨਾ ਤੇ ਹੋਰ ਵੱਖ-ਵੱਖ ਸਕੀਮਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਸੰਦੀਪ ਸਿੰਘ, ਰਾਜ ਕੁਮਾਰ, ਸਰਬਜੀਤ ਕੌਰ, ਪ੍ਰੀਤਪਾਲ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।


Related News