ਗਰੀਬ ਪਰਿਵਾਰਾਂ ਨੂੰ ਵੱਡੀ ਗਈ ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਵੱਲੋਂ ਭੇਜੀ 664ਵੇਂ ਟਰੱਕ ਦੀ ਰਾਹਤ ਸਮੱਗਰੀ

05/11/2022 2:43:18 PM

ਜਲੰਧਰ (ਵਰਿੰਦਰ ਸ਼ਰਮਾ) - ਪਾਕਿਸਤਾਨ ਦੀ ਗੋਲੀਬਾਰੀ ਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਮੁਹਿੰਮ ਤਹਿਤ 664ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਬਾਬਾ ਚਮਲਿਆਲ (ਰਾਮਗੜ੍ਹ ਬਾਰਡਰ) ਦੇ ਸਰਹੱਦੀ ਇਲਾਕਿਆਂ ਦੇ ਅੱਤਵਾਦ ਤੇ ਗੋਲੀਬਾਰੀ ਤੋਂ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਬੀ. ਐੱਸ. ਐੱਫ. ਦੇ ਕੰਪਨੀ ਕਮਾਂਡਰ ਡੀ. ਐੱਨ. ਸਿੰਘ ਦੀ ਪ੍ਰਧਾਨਗੀ ’ਚ ਭੇਜੀ ਗਈ। ਇਸ ਵਿਚ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।

ਡੀ. ਕੇ. ਮਨਿਆਲ ਤੇ ਵਿਕਰਮ ਰੰਧਾਵਾ ਦੋਵੇਂ ਸਾਬਕਾ ਮੰਤਰੀ ਖਾਸ ਤੌਰ ’ਤੇ ਮੌਜੂਦ ਰਹੇ। ਦੋਵਾਂ ਨੇਤਾਵਾਂ ਨੇ ਪੰਜਾਬ ਕੇਸਰੀ ਦੀ ਇਸ ਮੁਹਿੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇੰਨੇ ਲੰਬੇ ਸਮੇਂ ਤਕ ਰਾਹਤ ਮੁਹਿੰਮ ਚਲਾਉਣੀ ਸੌਖਾ ਕੰਮ ਨਹੀਂ। ਨੋਬਲ ਫਾਊਂਡੇਸ਼ਨ ਦੇ ਚੇਅਰਮੈਨ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਸਾਡਾ ਪਰਿਵਾਰ ਸ਼੍ਰੀ ਵਿਜੇ ਚੋਪੜਾ ਦੇ ਮਾਰਗਦਰਸ਼ਨ ’ਚ ਸੇਵਾ ਕੰਮਾਂ ਵਿਚ ਅੱਗੇ ਹੈ ਅਤੇ ਭਵਿੱਖ ਵਿਚ ਵੀ ਰਹੇਗਾ। ਮੀਨੂ ਸ਼ਰਮਾ ਤੇ ਡਿੰਪਲ ਸੂਰੀ ਨੇ ਕਿਹਾ ਕਿ ਸਰਹੱਦੀ ਲੋਕ ਧੰਨ ਹਨ ਜੋ ਮੁਸੀਬਤਾਂ ਦਾ ਸਾਹਮਣਾ ਕਰ ਕੇ ਵੀ ਬੀ. ਐੱਸ. ਐੱਫ. ਦਾ ਸਹਿਯੋਗ ਕਰਦੇ ਹਨ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਪੰਜਾਬ ਕੇਸਰੀ ਦੇ ਮਾਧਿਅਮ ਰਾਹੀਂ ਜਿਹੜੇ ਲੋਕ ਇਸ ਸੇਵਾ ਕਾਰਜ ਵਿਚ ਲੱਗੇ ਹਨ, ਉਹ ਪੁੰਨ ਦੇ ਭਾਗੀ ਹਨ।

ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸਮੇਂ ਬੀ. ਐੱਸ. ਐੱਫ. ਦੇ ਕੰਪਨੀ ਕਮਾਂਡਰ ਡੀ. ਐੱਨ. ਸਿੰਘ, ਡੀ. ਕੇ. ਮਨਿਆਲ, ਵਿਕਰਮ ਰੰਧਾਵਾ, ਡੀ. ਡੀ. ਸੀ. ਸਰਵਜੀਤ ਸਿੰਘ ਜੌਹਲ, ਬਿੱਲੂ ਚੌਧਰੀ, ਰਾਜਿੰਦਰ ਸ਼ਰਮਾ, ਤਰੁਣ ਸ਼ਰਮਾ, ਤਨੂ ਦੁੱਗਲ, ਇੰਜੀਨੀਅਰ ਵਰੁਣ ਸ਼ਰਮਾ, ਬੇਬੀ ਦਿਵਿਤਰਤੀ, ਇਕਬਾਲ ਅਰਨੇਜਾ, ਮੀਨੂ ਸ਼ਰਮਾ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਆਦਿ ਮੌਜੂਦ ਸਨ।


rajwinder kaur

Content Editor

Related News