ਲਸ਼ਕਰ ਅੱਤਵਾਦੀ ਨੇ ਕੀਤਾ ਸੀ ਪੁਲਸ ਟੀਮ ’ਤੇ ਹਮਲਾ : ਆਈ. ਜੀ. ਪੀ. ਵਿਜੇ ਕੁਮਾਰ

12/12/2021 11:00:10 AM

ਸ਼੍ਰੀਨਗਰ,(ਅਰੀਜ)– ਅੱਤਵਾਦੀਆਂ ਵੱਲੋਂ 2 ਪੁਲਸ ਮੁਲਾਜ਼ਮਾਂ ਦੀ ਹੱਤਿਆ ਤੋਂ ਇਕ ਦਿਨ ਬਾਅਦ ਆਈ. ਜੀ. ਪੀ. (ਕਸ਼ਮੀਰ) ਵਿਜੇ ਕੁਮਾਰ ਅਤੇ ਫੌਜ ਦੇ ਕਿਲੋ ਫੋਰਸ ਦੇ ਜਨਰਲ ਆਫਿਸਰ ਕਮਾਂਡਿੰਗ (ਜੀ. ਓ. ਸੀ.) ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ’ਚ ਸੁਰੱਖਿਆ ਅਧਿਕਾਰੀਆਂ ਦੀ ਇਕ ਸਾਂਝੀ ਬੈਠਕ ਦੀ ਪ੍ਰਧਾਨਗੀ ਕੀਤੀ।

ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਜੀ. ਓ. ਜੀ. ਕਿਲੋ ਫੋਰਸ ਦੇ ਮੇਜਰ ਜਨਰਲ ਸੰਜੀਵ ਸਿੰਘ ਸਲਾਰੀਆ ਨੇ ਬਾਂਦੀਪੋਰਾ ਦਾ ਦੌਰਾ ਕਰ ਕੇ ਘਟਨਾ ਸਥਾਨ ਦਾ ਨਿਰੀਖਣ ਕੀਤਾ, ਜਿਸ ’ਚ 2 ਪੁਲਸ ਮੁਲਾਜ਼ਮ ਸ਼ਹੀਦ ਹੋਏ ਸਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਿਲੇ ’ਚ ਅੱਤਵਾਦ ਵਿਰੋਧੀ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਅਧਿਕਾਰੀ ਨੇ ਕਿਹਾ ਕਿ ਸ਼ਨੀਵਾਰ ਦੇ ਹਮਲੇ ਨੂੰ ਇਕ ਪਾਕਿਸਤਾਨੀ ਅੱਤਵਾਦੀ ਨੇ ਅੰਜਾਮ ਦਿੱਤਾ, ਜਿਸ ਨੇ ਐੱਸ. ਐੱਚ. ਓ. ਦੇ ਡਰਾਈਵਰ ਅਤੇ ਇਕ ਪੀ. ਐੱਸ. ਓ. ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਉਹ ਪੀ. ਐੱਸ. ਓ. ਦੀ ਜਵਾਬੀ ਕਾਰਵਾਈ ਕਾਰਨ ਹਥਿਆਰ ਨਹੀਂ ਖੋਹ ਸਕੇ। ਆਈ. ਜੀ. ਪੀ. ਕਸ਼ਮੀਰ ਨੇ ਕਿਹਾ ਕਿ ਹਮਲੇ ਨੂੰ ਲਸ਼ਕਰ-ਏ-ਤੋਇਬਾ ਦੇ ਇਕ ਪਾਕਿਸਤਾਨੀ ਅੱਤਵਾਦੀ ਨੇ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ 2 ਓ. ਜੀ. ਡਬਲਯੂ. ਨੇ ਉਸ ਦੀ ਮਦਦ ਕੀਤੀ ਹੈ।


Rakesh

Content Editor

Related News