ਉਪ-ਰਾਜਪਾਲ ਸਿਨਹਾ ਨੇ ਅੱਤਵਾਦੀਆਂ ਵੱਲੋਂ ਕਸ਼ਮੀਰੀ ਪੰਡਿਤ ਦਾ ਕਤਲ ਕਰਨ ਦੀ ਕੀਤੀ ਨਿੰਦਾ

02/26/2023 6:15:22 PM

ਜੰਮੂ (ਬਿਊਰੋ) : ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਸੰਜੇ ਕੁਮਾਰ 'ਤੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ, ਜਿਸ 'ਤੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਗੋਲ਼ੀਬਾਰੀ ਕੀਤੀ ਗਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਰਾਜ ਭਵਨ ਦੇ ਬੁਲਾਰੇ ਨੇ ਕਿਹਾ ਕਿ ਉਪ-ਰਾਜਪਾਲ ਮਨੋਜ ਸਿਨਹਾ ਨੇ ਪੁਲਵਾਮਾ ਵਿੱਚ ਸੰਜੇ ਕੁਮਾਰ ਸ਼ਰਮਾ 'ਤੇ ਹੋਈ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਸਿਨਹਾ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਪ੍ਰਸ਼ਾਸਨ ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਮੇਰੀ ਹਮਦਰਦੀ ਪੀੜਤ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਨਾਲ ਨਜਿੱਠਣ ਲਈ ਖੁੱਲ੍ਹ ਦਿੱਤੀ ਹੈ ਅਤੇ ਅਸੀਂ ਅੱਤਵਾਦ ਦੀਆਂ ਅਜਿਹੀਆਂ ਹਰਕਤਾਂ ਦਾ ਦ੍ਰਿੜਤਾ ਨਾਲ ਮੁਕਾਬਲਾ ਜਾਰੀ ਰੱਖਾਂਗੇ। 

ਇਹ ਵੀ ਪੜ੍ਹੋ- J&K: ਪੁਲਵਾਮਾ 'ਚ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਤ ਦਾ ਗੋਲੀ ਮਾਰ ਕੇ ਕਤਲ

ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਘੱਟ ਗਿਣਤੀ ਭਾਈਚਾਰੇ ਦੇ ਇਕ ਨਾਗਰਿਕ ਸੰਜੇ ਸ਼ਰਮਾ ਪੁੱਤਰ ਕਾਸ਼ੀਨਾਥ ਸ਼ਰਮਾ ਵਾਸੀ ਅਚਨ ਪੁਲਵਾਮਾ 'ਤੇ ਸਥਾਨਕ ਬਾਜ਼ਾਰ ਜਾਂਦੇ ਸਮੇਂ ਗੋਲ਼ੀਬਾਰੀ ਕੀਤੀ ਸੀ। ਗੰਭੀਰ ਰੂਪ 'ਚ ਜ਼ਖ਼ਮੀ ਹੋਏ ਸੰਜੇ ਨੂੰ ਹਸਪਤਾਲ ਦਾਖਡਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ- 2020 ਦਿੱਲੀ ਦੰਗੇ: ਦਵਾਈਆਂ ਦੀ ਦੁਕਾਨ ਨੂੰ ਅੱਗ ਲਾਉਣ ਦੇ ਮਾਮਲੇ 'ਚ 9 ਲੋਕ ਬਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News