ਜੰਮੂ-ਕਸ਼ਮੀਰ ਦੇ 11 ਜ਼ਿਲਿਆਂ ’ਚ ਪੂਰਨ ਲਾਕਡਾਊਨ

Thursday, Apr 29, 2021 - 05:46 PM (IST)

ਜੰਮੂ– ਜੰਮੂ-ਕਸ਼ਮੀਰ ਵਿਚ ਕੋਰੋਨਾ ਦੀ ਲਹਿਰ ਦਾ ਕਹਿਰ ਜਾਰੀ ਹੈ, ਜਿਸ ਦੇ ਚੱਲਦੇ ਯੂ. ਟੀ. ਪ੍ਰਸ਼ਾਸਨ ਨੂੰ ਅੱਜ ਜੰਮੂ ਸਮੇਤ 11 ਜ਼ਿਲਿਆਂ ਵਿਚ ਵੀਰਵਾਰ ਤੋਂ ਸ਼ਾਮ 7 ਵਜੇ ਤੋਂ ਪੂਰਨ ਲਾਕਡਾਊਨ ਲਗਾਉਣ ਦਾ ਐਲਾਨ ਕਰਨ ਪਿਆ। ਇਹ ਲਾਕਡਾਊਨ ਜੰਮੂ, ਕਠੂਆ, ਰਿਆਸੀ, ਉਧਮਪੁਰ, ਸ਼੍ਰੀਨਗਰ, ਅਨੰਤਨਾਗ, ਬਾਰਾਮੂਲਾ, ਬਡਗਾਮ, ਕੁਲਗਾਮ, ਪੁਲਵਾਮਾ ਅਤੇ ਗੰਦਰਬਲ ਵਿਚ ਵੀਰਵਾਰ ਸ਼ਾਮ 7 ਵਜੇ ਤੋਂ ਲਾਗੂ ਹੋਵੇਗਾ ਅਤੇ ਸੋਮਵਾਰ 7 ਵਜੇ ਤੱਕ ਰਹੇਗਾ।

ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਹੀ ਜਾਰੀ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਅੱਜ ਕੋਰੋਨਾ ਵਾਇਰਸ ਨਾਲ ਜੰਮੂ-ਕਸ਼ਮੀਰ ਵਿਚ 30 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਧ ਮੌਤ ਦਾ ਅੰਕੜਾ ਹੈ। ਜੰਮੂ ਡਵੀਜ਼ਨ ਵਿਚ 12 ਅਤੇ ਕਸ਼ਮੀਰ ਡਵੀਜ਼ਨ ਤੋਂ 18 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਜਦਕਿ 3023 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।


Rakesh

Content Editor

Related News