ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਰਾਜਿੰਦਰ ਸ਼ਰਮਾ ਦੇ ਪਰਿਵਾਰ ਨੇ ਭਿਜਵਾਈ 664ਵੇਂ ਟਰੱਕ ਦੀ ਰਾਹਤ ਸਮੱਗਰੀ

05/11/2022 10:40:17 AM

ਜਲੰਧਰ (ਵਰਿੰਦਰ ਸ਼ਰਮਾ) - ਪਾਕਿਸਤਾਨ ਦੀ ਗੋਲੀਬਾਰੀ ਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸ ਸਿਲਸਿਲੇ ’ਚ ਬੀਤੇ ਦਿਨੀਂ 664ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਬਾਬਾ ਚਮਲਿਆਲ (ਰਾਮਗੜ੍ਹ ਬਾਰਡਰ) ਦੇ ਸਰਹੱਦੀ ਇਲਾਕਿਆਂ ਦੇ ਅੱਤਵਾਦ ਤੇ ਗੋਲੀਬਾਰੀ ਤੋਂ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਬੀ. ਐੱਸ. ਐੱਫ. ਦੇ ਕੰਪਨੀ ਕਮਾਂਡਰ ਡੀ. ਐੱਨ. ਸਿੰਘ ਦੀ ਪ੍ਰਧਾਨਗੀ ’ਚ ਆਯੋਜਿਤ ਸਮਾਗਮ ਵਿਚ ਭੇਟ ਕੀਤੀ ਗਈ। ਇਹ ਰਾਹਤ ਸਮੱਗਰੀ ਨੋਬਲ ਫਾਊਂਡੇਸ਼ਨ ਦੇ ਚੇਅਰਮੈਨ ਰਾਜਿੰਦਰ ਸ਼ਰਮਾ ਦੇ ਪਰਿਵਾਰ ਵੱਲੋਂ ਆਪਣੀ ਪੋਤਰੀ ਦਿਵਿਤਰਤੀ ਦੇ ਜਨਮ ਦਿਨ ’ਤੇ ਭਿਜਵਾਈ ਗਈ ਸੀ। ਇਸ ਵਿਚ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।

ਦੱਸ ਦੇਈਏ ਕਿ ਟਰੱਕ ਰਵਾਨਾ ਕਰਦੇ ਸਮੇਂ ਸ਼੍ਰੀ ਵਿਜੇ ਚੋਪੜਾ ਦੇ ਨਾਲ ਅਨੀਤਾ ਸ਼ਰਮਾ, ਬੇਬੀ ਦਿਵਿਤਰਤੀ ਮਹੇ, ਰੀਤਾ ਦੁੱਗਲ, ਕਿਰਨ ਦੁੱਗਲ, ਤਨੂੰ ਦੁੱਗਲ, ਤਰੁਣ ਸ਼ਰਮਾ, ਦੀਪਕ ਦੁੱਗਲ, ਪ੍ਰਿੰਸ ਦੁੱਗਲ, ਰਾਜਿੰਦਰ ਸ਼ਰਮਾ, ਨਰੇਸ਼ ਕੁਮਾਰ ਦੁੱਗਲ, ਵਾਈ.ਕੇ.ਭੂਸ਼ਣ, ਨਵਲ ਸ਼ਰਮਾ, ਵਰੂਣ ਸ਼ਰਮਾ, ਵਿਪਨ ਜੈਨ, ਰਾਕੇਸ਼ ਜੈਨ, ਜਯੋਤੀ ਖੰਨਾ, ਬਿੰਦਿਆ ਮਦਾਨ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।


rajwinder kaur

Content Editor

Related News