ਪਾਣੀ ਦੀ ਸਪਲਾਈ ਠੱਪ ਹੋਣ ਤੋਂ ਅੱਕੇ ਮੁਹੱਲਾ ਵਾਸੀਆਂ ਨੇ DAV ਫਲਾਈਓਵਰ ’ਤੇ ਲਾਇਆ ਧਰਨਾ
Tuesday, May 23, 2023 - 07:34 PM (IST)

ਜਲੰਧਰ (ਬਿਊਰੋ) : ਗਰਮੀ ਨੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਪਾਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜੇ ਇਸ ਤਰ੍ਹਾਂ ਦੇ ਗਰਮੀ ਦੇ ਮੌਸਮ ’ਚ ਪਾਣੀ ਦੀ ਸਪਲਾਈ ਨਾ ਹੋਵੇ ਤਾਂ ਜਿਊਣਾ ਦੁੱਭਰ ਹੋ ਜਾਵੇਗਾ, ਕੁਝ ਇਸੇ ਤਰ੍ਹਾਂ ਦੇ ਹੀ ਹਾਲਾਤ ਬਣੇ ਹੋਏ ਹਨ ਡੀ. ਏ. ਵੀ. ਫਲਾਈਓਵਰ ਨੇੜਲੇ ਮੁਹੱਲਾ ਕਬੀਰ ਨਗਰ ’ਚ, ਜਿਥੇ ਪਿਛਲੇ 4-5 ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਹੋ ਰਹੀ।
ਅੱਜ ਪਾਣੀ ਦੀ ਸਪਲਾਈ ਨਾ ਹੋਣ ਤੋਂ ਅੱਕੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਡੀ. ਏ. ਵੀ. ਫਲਾਈਓਵਰ ’ਤੇ ਧਰਨਾ ਲਾ ਦਿੱਤਾ ਤਾਂ ਕਿ ਆਪਣੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਈ ਜਾ ਸਕੇ ਤੇ ਕੋਈ ਉਨ੍ਹਾਂ ਦੀ ਸਾਰ ਲਵੇ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ। ਖ਼ਬਰ ਲਿਖੇ ਜਾਣ ਤਕ ਮੁਹੱਲਾ ਵਾਸੀਆਂ ਵੱਲੋਂ ਧਰਨਾ ਜਾਰੀ ਸੀ।