ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਗੌਤਮ ਸੇਠ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Wednesday, Apr 03, 2024 - 05:10 PM (IST)
ਜਲੰਧਰ : ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਨੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਅਤੇ ਪਾਰਟੀ ਬੁਲਾਰੇ ਗੌਤਮ ਸੇਠ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਕੇਰਲਾ ਦਾ ਮੀਡੀਆ ਕੋ-ਆਰਡੀਨੇਟਰ ਨਿਯੁਕਤ ਕੀਤਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਦੇਸ਼ ਭਰ ਵਿਚ 20 ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਇਸ ਤੋਂ ਪਹਿਲਾਂ ਗੌਤਮ ਸੇਠ ਨੂੰ ਤੇਲੰਗਾਨਾ 'ਚ ਵਿਧਾਨ ਸਭ ਚੋਣਾਂ ਸਮੇਂ ਮੀਡੀਆ ਕੋ-ਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਕਾਂਗਰਸ ਵੱਲੋਂ ਦੋ ਮੀਡੀਆ ਕੋ-ਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਅਨੁਮਾ ਅਚਾਰਿਆ ਅਤੇ ਵਿਜੇ ਹੰਸ ਨੂੰ ਪੰਜਾਬ ਵਿਚ ਕੋ-ਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
Related News
ਵਿਧਾਨ ਸਭਾ ਚੋਣਾਂ ''ਚ ਬੂਥ ਪੱਧਰ ''ਤੇ ਝਾਂਸੀ ਦੀ ਰਾਣੀ ਬਣ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਔਰਤਾਂ: ਹਰਸਿਮਰਤ ਕੌਰ ਬਾਦਲ
