ਸਾਲ ਪਹਿਲਾਂ ਸਕਿਓਰਿਟੀ ਗਾਰਡ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

Monday, Sep 12, 2022 - 01:42 PM (IST)

ਸਾਲ ਪਹਿਲਾਂ ਸਕਿਓਰਿਟੀ ਗਾਰਡ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਜ.ਬ.) : ਗੁਰਜੈਪਾਲ ਫਾਟਕ ਨੇੜੇ 2021 ’ਚ ਸਾਈਕਲ ਸਵਾਰ ਬਜ਼ੁਰਗ ਸਕਿਓਰਿਟੀ ਗਾਰਡ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ’ਚ ਪੁਲਸ ਨੇ ਦੂਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਮੁਲਜ਼ਮ ਨੂੰ ਮਾਣਯੋਗ ਅਦਾਲਤ ਨੇ ਭਗੌੜਾ ਵੀ ਐਲਾਨਿਆ ਹੋਇਆ ਸੀ, ਜਦਕਿ ਇਕ ਮੁਲਜ਼ਮ ਨੂੰ ਹੱਤਿਆ ਦੇ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸ਼ਿਵਮ ਕਾਲੀਆ ਪੁੱਤਰ ਵਿਨੋਦ ਕਾਲੀਆ ਨਿਵਾਸੀ ਲੇਬਰ ਕਾਲੋਨੀ ਗੜ੍ਹਾ ਦੇ ਰੂਪ ’ਚ ਹੋਈ ਹੈ।

ਇਹ ਵੀ ਪੜ੍ਹੋ : 18 ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲੇ ਇਕ ਹੀ ਕਾਲੋਨਾਈਜ਼ਰ ਨੂੰ ਬੜੀ ਸਫ਼ਾਈ ਨਾਲ ਬਚਾਅ ਗਏ ਅਧਿਕਾਰੀ

ਥਾਣਾ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ 30 ਦਸੰਬਰ 2021 ਨੂੰ ਸਕਿਓਰਿਟੀ ਗਾਰਡ ਦਾ ਕੰਮ ਕਰਨ ਵਾਲਾ ਲਲਨ ਕੁਮਾਰ ਵਾਸੀ ਲੇਬਰ ਕਾਲੋਨੀ ਗੜ੍ਹਾ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਕੰਮ ਜਾ ਰਿਹਾ ਸੀ। ਜਿਵੇਂ ਹੀ ਉਹ ਗੁਰਜੈਪਾਲ ਨਗਰ ਫਾਟਕ ਪਹੁੰਚਿਆ ਤਾਂ ਰਜਤ ਪੁੱਤਰ ਕੁਲਦੀਪ ਕੁਮਾਰ ਅਤੇ ਸ਼ਿਵਮ ਕਾਲੀਆ ਪੁੱਤਰ ਵਿਨੋਦ ਕਾਲੀਆ ਦੋਵੇਂ ਵਾਸੀ ਲੇਬਰ ਕਾਲੋਨੀ ਨੇ ਰੰਜਿਸ਼ਨ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹਮਲਾ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਹੋਣ ਦੀ ਫਿਰਾਕ ’ਚ ਸਨ ਪਰ ਰਜਤ ਨੂੰ ਲੋਕਾਂ ਦੀ ਮਦਦ ਨਾਲ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਪਰ ਸ਼ਿਵਮ ਕਾਲੀਆ ਫਰਾਰ ਹੋ ਗਿਆ ਸੀ। ਸ਼ਿਵਮ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀ।

ਇਹ ਵੀ ਪੜ੍ਹੋ: ਗੈਂਗਸਟਰ ਸੁੱਖਾ ਕਾਹਲੋਂ ਕੇਸ ਦੇ ਗਵਾਹ ਨੂੰ ਕਰਨਾ ਸੀ ਕਤਲ, ਵਾਰਦਾਤ ਤੋਂ ਪਹਿਲਾਂ ਹੀ ਹਥਿਆਰਾਂ ਸਣੇ ਫੜੇ ਗਏ 7 ਬਦਮਾਸ਼

ਸਬ-ਇੰਸਪੈਕਟਰ ਪਵਿੱਤਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਤਾਂ ਉਨ੍ਹਾਂ ਸ਼ਿਵਮ ਕਾਲੀਆ ਨੂੰ ਰੇਡ ਕਰ ਕੇ ਗ੍ਰਿਫਤਾਰ ਕਰ ਲਿਆ। ਇੰਸਪੈਕਟਰ ਸ਼ਰਮਾ ਨੇ ਦੱਸਿਆ ਕਿ ਸ਼ਿਵਮ ਨੂੰ 2 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ, ਜਿਸ ਕੋਲੋਂ ਹੱਤਿਆ ’ਚ ਵਰਤਿਆ ਤੇਜ਼ਧਾਰ ਹਥਿਆਰ ਬਰਾਮਦ ਕਰਨਾ ਹੈ।


author

Anuradha

Content Editor

Related News