ਹਥਿਆਰਬੰਦਾਂ ਨੇ ਨੌਜਵਾਨ ’ਤੇ ਹਮਲਾ ਕਰ ਕੇ ਕੀਤਾ ਜ਼ਖਮੀ

12/07/2018 2:32:59 PM

ਜਲੰਧਰ (ਰਾਮ ਮੂਰਤੀ)-ਪਿੰਡ ਚੂਹੇਕੀ ਵਿਖੇ ਇਕ ਨੌਜਵਾਨ ’ਤੇ ਤਿੰਨ ਹਥਿਆਰਬੰਦ ਵਿਅਕਤੀਅਾਂ ਨੇ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਅਮਨ ਕੁਮਾਰ ਪੁੱਤਰ ਮੱਖਣ ਰਾਮ ਜਲੰਧਰ ਸੈਲੂਨ ’ਚ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ 8.30 ਵਜੇ ਆਪਣੇ ਘਰ ਪਿੰਡ ਚੂਹੇਕੀ ਵਾਪਸ ਆ ਰਿਹਾ ਸੀ, ਮੇਨ ਸੜਕ ਤੋਂ ਆਪਣੇ ਘਰ ਵੱਲ ਨੂੰ ਮੁੜਿਆ ਤਾਂ ਸਕੂਲ ਕੋਲ ਨੁੱਕਰ ਕੋਲ ਲੁਕ ਕੇ ਖੜ੍ਹੇ ਤਿੰਨ ਹਥਿਆਰਬੰਦ ਵਿਅਕਤੀਅਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਕੇ ਫਰਾਰ ਹੋ ਗਏ। ਸਿਵਲ ਹਸਪਤਾਲ ਨੂਰਮਹਿਲ ਦੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ, ਜਿੱਥੇ ਹੁਣ ਉਸ ਦੀ ਹਾਲਤ ਠੀਕ ਦੱਸੀ ਜਾਂਦੀ ਹੈ। ਇਸ ਘਟਨਾ ਬਾਰੇ ਨੂਰਮਹਿਲ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਨੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਨੂੰ ਯਕੀਨ ਦਿਵਾਇਆ ਹੈ ਕਿ ਹਮਲਾਵਰ ਜਲਦੀ ਪੁਲਸ ਦੀ ਗ੍ਰਿਫਤ ’ਚ ਹੋਣਗੇ।


Related News