ਸਵ. ਹਰਬੰਸ ਲਾਲ ਸ਼ਰਮਾ ਦੀ ਯਾਦ ’ਚ ਭਜਨ ਸੰਧਿਆ ਦਾ ਆਯੋਜਨ

Wednesday, Dec 05, 2018 - 01:23 PM (IST)

ਸਵ. ਹਰਬੰਸ ਲਾਲ ਸ਼ਰਮਾ ਦੀ ਯਾਦ ’ਚ ਭਜਨ ਸੰਧਿਆ ਦਾ ਆਯੋਜਨ

ਜਲੰਧਰ (ਧਵਨ)-ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਸਵ. ਹਰਬੰਸ ਲਾਲ ਸ਼ਰਮਾ, ਜੋ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹਰਿਦੁਆਰ ਦੇ ਚਾਂਸਲਰ ਵੀ ਰਹੇ ਹਨ, ਦੀ ਯਾਦ ਵਿਚ ਸ਼ਾਨਦਾਰ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ, ਆਰੀਆ ਸਮਾਜ ਦੇ ਪ੍ਰਧਾਨ ਰਣਜੀਤ ਆਰੀਆ, ਮੰਤਰੀ ਹਰਸ਼ ਲਖਨ ਪਾਲ, ਓਮਪ੍ਰਕਾਸ਼ ਮਹਿਤਾ, ਸਤਪਾਲ ਮਲਹੋਤਰਾ, ਪ੍ਰੀਤਮ ਦੇਵ ਜੀ ਮੋਗਾ ਅਤੇ ਨਰੇਸ਼ ਸ਼ਰਮਾ, ਸਵਤੰਤਰ ਕੁਮਾਰ ਨੇ ਸਾਂਝੇ ਤੌਰ ’ਤੇ ਜੋਤ ਜਗਾ ਕੇ ਭਜਨ ਸੰਧਿਆ ਦਾ ਸ਼ੁੱਭ ਆਰੰਭ ਕੀਤਾ। ਸਵ. ਹਰਬੰਸ ਲਾਲ ਸ਼ਰਮਾ ਜੀ ਦਇਆਨੰਦ ਮੈਡੀਕਲ ਕਾਲਜ ਨਾਲ ਵੀ ਜੁੜੇ ਰਹੇ ਸਨ। ਇਸ ਮੌਕੇ ਪ੍ਰਸਿੱਧ ਪ੍ਰੇਸ਼ਕ ਭਜਨ ਗਾਇਕਾਂ ਨੇ ਹਿੱਸਾ ਲਿਆ। ਰਸ਼ਮੀ ਘਈ ਨੇ ‘ਬਰਸਾ ਦਾਤਾ ਸੁੱਖ ਬਰਸਾ, ਚੁਣ ਚੁਣ ਕਾਂਟੇ ਨਫਰਤ ਕੇ, ਚਮਨ ਮੇਂ ਖਿਲਾ ਦੇ ਫੂਲ ਖਿਲਾ ਦੇ..’ ਅਤੇ ਸੋਨੂੰ ਭਾਰਤੀ ਨੇ ‘ਯੇ ਤੋ ਸੱਚ ਹੈ ਕਿ ਭਗਵਾਨ ਹੈ ਹਾਂ ਮਗਰ ਫਿਰ ਵੀ ਅਨਜਾਨ ਹੈ ਦੁਨੀਆ ਮੇਂ ਰੂਪ ਮਾਂ ਬਾਪ ਕਾ ਉਸ ਵਿਧਾਤਾ ਕੀ ਪਹਿਚਾਣ ਹੈ’ ਆਦਿ ਭਜਨ ਗਾਏ। ਇਸੇ ਤਰ੍ਹਾਂ ਸੁਰਿੰਦਰ ਆਰੀਆ ਨੇ ਰਿਸ਼ੀ ਦਇਆਨੰਦ ਦੀ ਗਾਥਾ ਸੁਣਾਈ, ਜਦੋਂਕਿ ਸੀਮਾ ਅਨਮੋਲ ਨੇ ‘ਰਿਸ਼ੀ ਰਿਣ ਕੋ ਚੁਕਾਣਾ ਹੈ, ਆਰੀਆ ਰਾਸ਼ਟਰ ਬਨਾਨਾ ਹੈ’ ਅਤੇ ਅੰਮ੍ਰਿਤਸਰ ਤੋਂ ਪਧਾਰੀ ਸ਼ਿਵਾਨੀ ਆਰੀਆ ਨੇ ‘ਮੇਰੇ ਦੇਵਤਾ ਮੁਝ ਕੋ ਦੇਣਾ ਸਹਾਰਾ, ਕਹੀਂ ਛੂਟ ਨਾ ਜਾਏ ਦਾਮਨ ਤੁਮਾਰਾ’ ਭਜਨ ਗਾਏ। ਸੀਮਾ ਮਹਿਤਾ ਨੇ ਮਾਨੁਸ਼ ਜਨਮ ਅਨਮੋਲ ਰੇ ਆਦਿ ਭਜਨ ਗਾ ਕੇ ਸਮਾਂ ਬੰਨ੍ਹਿਆ। ਇਸ ਮੌਕੇ ਬੋਲਦਿਆਂ ਆਰੀਆ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਨੇ ਕਿਹਾ ਕਿ ਸਵ. ਹਰਬੰਸ ਲਾਲ ਸ਼ਰਮਾ ਨੇ ਸਮਾਜ ਨੂੰ ਇਕ ਨਵੀਂ ਸੇਧ ਦਿੱਤੀ। ਉਸ ’ਤੇ ਸਮਾਜ ਅਮਲ ਕਰ ਰਿਹਾ ਹੈ। ਸਮਾਜਿਕ ਕੁਰੀਤੀਆਂ ਖਿਲਾਫ ਸਵ. ਸ਼ਰਮਾ ਸਾਰੀ ਜ਼ਿੰਦਗੀ ਲੜਦੇ ਰਹੇ। ਰਣਜੀਤ ਆਰੀਆ ਨੇ ਆਏ ਹੋਏ ਵਿਦਵਾਨ ਆਰੀਆ ਜਨਾਂ ਤੇ ਭਜਨ ਉਪਦੇਸ਼ਕਾਂ ਦਾ ਧੰਨਵਾਦ ਪ੍ਰਗਟ ਕੀਤਾ।


Related News