ਸ਼ੱਕੀ ਹਾਲਾਤ ''ਚ ਮਿਲੀ ਵਿਨੋਦ ਕੁਮਾਰੀ ਦੀ ਲਾਸ਼ ਦਾ ਹੋਇਆ ਪੋਸਟਮਾਰਟਮ, ਕਤਲ ਦਾ ਮਾਮਲਾ ਦਰਜ
Saturday, May 03, 2025 - 07:30 PM (IST)

ਜਲੰਧਰ (ਮਹੇਸ਼)-ਵੀਰਵਾਰ ਨੂੰ ਸ਼ਹਿਰ ਦੇ ਪਾਸ਼ ਇਲਾਕੇ ਸਥਾਨਕ ਮੋਤਾ ਸਿੰਘ ਨਗਰ ਦੀ ਕੋਠੀ ਨੰਬਰ 325 ਦੀ ਰਹਿਣ ਵਾਲੀ ਵਿਨੋਦ ਕੁਮਾਰੀ ਦੁੱਗਲ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਸਬੰਧ ’ਚ ਬੱਸ ਅੱਡਾ ਚੌਂਕੀ ਦੀ ਪੁਲਸ ਨੇ ਧਾਰਾ 103 (1) ਬੀ. ਐੱਨ. ਐੱਸ. ਦੇ ਤਹਿਤ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਇਹ ਐੱਫ. ਆਈ. ਆਰ. ਨੰਬਰ 73 ਥਾਣਾ ਡਿਵੀਜ਼ਨ ਨੰਬਰ-6, ਮਾਡਲ ਟਾਊਨ ਵਿਚ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪਈ ਨਵੀਂ ਮੁਸੀਬਤ, ਲੱਗੀ ਇਹ ਰੋਕ
ਬੱਸ ਅੱਡਾ ਪੁਲਸ ਚੌਕੀ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮ੍ਰਿਤਕ ਵਿਨੋਦ ਕੁਮਾਰੀ ਦੁੱਗਲ ਦੇ ਪਤੀ ਭੀਮ ਸੇਨ ਦੁੱਗਲ, ਪੁੱਤਰ ਸਤ ਪ੍ਰਕਾਸ਼ ਵਾਸੀ ਮੋਤਾ ਸਿੰਘ ਨਗਰ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ, ਜੋ ਘਟਨਾ ਸਮੇਂ ਘਰ ਵਿਚ ਮੌਜੂਦ ਨਹੀਂ ਸੀ। ਜਦੋਂ ਉਹ ਲਗਭਗ 2 ਘੰਟੇ ਬਾਅਦ 2 ਵਜੇ ਘਰ ਵਾਪਸ ਆਏ ਤਾਂ ਉਨ੍ਹਾਂ ਦੀ ਪਤਨੀ ਵਿਨੋਦ ਕੁਮਾਰੀ ਦੁੱਗਲ ਘਰ ਵਿਚ ਮ੍ਰਿਤਕ ਪਈ ਸੀ।
ਇਹ ਵੀ ਪੜ੍ਹੋ: ਡਰਾਈਵਿੰਗ ਵਾਲੇ ਦੇਣ ਧਿਆਨ! ਟ੍ਰੈਫਿਕ ਚਲਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਚੌਂਕੀ ਇੰਚਾਰਜ ਨੇ ਦੱਸਿਆ ਕਿ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਪੁਲਸ ਨੇ ਮ੍ਰਿਤਕ ਔਰਤ ਦਾ ਪੋਸਟਮਾਰਟਮ ਸਿਵਲ ਹਸਪਤਾਲ ਤੋਂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਹੱਥਾਂ ਦੀਆਂ ਸੋਨੇ ਦੀਆਂ ਮੁੰਦਰੀਆਂ, ਬਾਹਾਂ ਦੇ ਸੋਨੇ ਦੇ ਕੰਗਣ ਤੇ ਉਸ ਦਾ ਮੋਬਾਈਲ ਫੋਨ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਘਰ ਜਾਂ ਆਲੇ-ਦੁਆਲੇ ਕਿਤੇ ਵੀ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਸੀ। ਇਸ ਤੋਂ ਇਲਾਵਾ, ਪੁਲਸ ਕਾਤਲਾਂ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੀ ਸੰਗਤ ਦੇਵੇ ਧਿਆਨ, ਹੋਇਆ ਵੱਡਾ ਐਲਾਨ, ਇਨ੍ਹਾਂ ਤਾਰੀਖ਼ਾਂ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e