ਕਾਇਆਕਲਪ ਟੀਮ ਵਲੋਂ ਸਿਵਲ ਹਸਪਤਾਲ ਦਾ ਦੌਰਾ, ਸਟਾਫ ਨੂੰ 70 ਨੰਬਰ ਮਿਲਣ ਦੀ ਉਮੀਦ

Wednesday, Dec 05, 2018 - 02:49 PM (IST)

ਕਾਇਆਕਲਪ ਟੀਮ ਵਲੋਂ ਸਿਵਲ ਹਸਪਤਾਲ ਦਾ ਦੌਰਾ, ਸਟਾਫ ਨੂੰ 70 ਨੰਬਰ ਮਿਲਣ ਦੀ ਉਮੀਦ

ਜਲੰਧਰ (ਸ਼ੋਰੀ)-ਸਿਵਲ ਹਸਪਤਾਲ ’ਚ ਅੱਜ ਯੋਜਨਾ ਤਹਿਤ ਕਾਇਆਕਲਪ ਟੀਮ ਸਵੇਰ ਦੇ ਸਮੇਂ ਪਹੁੰਚੀ, ਚੰਡੀਗੜ੍ਹ ਤੋਂ ਆਈ ਟੀਮ ’ਚ ਡਾ. ਵਿਕ੍ਰਾਂਤ, ਡਾ. ਬਬਨਦੀਪ ਕੌਰ ਸ਼ਾਮਲ ਸਨ। ਟੀਮ ਨੇ ਹਸਪਤਾਲ ਦੇ ਟਰੋਮਾ ਵਾਰਡ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਐਮਰਜੈਂਸੀ ਵਾਰਡ, ਕੰਟੀਨ, ਬਲੱਡ ਬੈਂਕ, ਲੈਬਾਰਟਰੀ, ਮੇਲ-ਫੀਮੇਲ ਵਾਰਡ, ਗਾਇਨੀ ਵਾਰਡ, ਮੁਰਦਾ ਘਰ ਆਦਿ ਸਥਾਨਾਂ ਦੀ ਚੈਕਿੰਗ ਕੀਤੀ। ਟੀਮ ਨੇ ਟਰੋਮਾ ਵਾਰਡ ’ਚ ਸਟਾਫ ਕੋਲੋਂ ਜ਼ਮੀਨ ’ਤੇ ਡਿੱਗੇ ਖੂਨ ਦੀ ਸਫਾਈ ਕਰਨ ਸਬੰਧੀ ਸਵਾਲ ਪੁੱਛੇ। ਟੀਮ ਸਟਾਫ ਦੇ ਸਹੀ ਜਵਾਬ ਤੋਂ ਖੁਸ਼ ਹੋਈ ਤੇ ਅੱਗੇ ਵਧੀ। ਸਵੇਰੇ 9.40 ਵਜੇ ਹਸਪਤਾਲ ਪਹੁੰਚੀ ਟੀਮ ਸ਼ਾਮ 4 ਵਜੇ ਦੇ ਲਗਭਗ ਵਾਪਸ ਗਈ। ਹਾਲਾਂਕਿ ਟੀਮ ਹਸਪਤਾਲ ਦੀ ਕੰਟੀਨ ਪ੍ਰਬੰਧਕਾਂ ਨੂੰ ਸਫਾਈ ਤੇ ਵਧੀਆ ਤਰੀਕੇ ਨਾਲ ਰੱਖਣ ’ਤੇ ਜ਼ੋਰ ਦਿੱਤਾ। ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਜਸਮੀਤ ਬਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਹਸਪਤਾਲ ’ਚ ਸਫਾਈ ਦੇਖ ਕੇ ਟੀਮ ਖੁਸ਼ ਹੋ ਕੇ ਗਈ ਹੈ ਤੇ ਉਨ੍ਹਾਂ ਨੂੰ 70 ਨੰਬਰ ਮਿਲਣਗੇ।ਜ਼ਿਕਰਯੋਗ ਹੈ ਕਿ ਟੀਮ ਨੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੀ ਚੈਕਿੰਗ ਕਰਨ ਤੋਂ ਬਾਅਦ ਨੰਬਰ ਦੇਣੇ ਹਨ। ਟੀਮ ਜਿਨ੍ਹਾਂ ਹਸਪਤਾਲਾਂ ਨੂੰ 70 ਨੰਬਰ ਦੇਵੇਗੀ, ਉਹ ਰੇਸ ’ਚ ਅੱਗੇ ਰਹੇਗਾ ਤੇ ਬਾਅਦ ’ਚ ਦੁਬਾਰਾ ਟੀਮ ਚੈਕਿੰਗ ਕਰੇਗੀ ਤੇ ਪੰਜਾਬ ’ਚ ਪਹਿਲੇ ਸਥਾਨ ’ਤੇ ਆਉਣ ਵਾਲੇ ਹਸਪਤਾਲ ਨੂੰ 50 ਲੱਖ ਰੁਪਏ ਕੈਸ਼ ਦਿੱਤਾ ਜਾਵੇਗਾ।ਖਰਾਬ ਕਿਸਮਤ, ਲਾਈਟਾਂ ਹੀ ਨਹੀਂ ਜਗੀਅਾਂਸਿਵਲ ਹਸਪਤਾਲ ’ਚ ਉਂਝ ਲਾਈਟਾਂ ਖਰਾਬ ਰਹਿੰਦੀਅਾਂ ਹਨ। ਕਾਇਆਕਲਪ ਦੀ ਟੀਮ ਹਸਪਤਾਲ ’ਚ ਆਉਣ ਦੀ ਖਬਰ ਮਿਲਣ ਤੋਂ ਬਾਅਦ ਬੀਤੀ ਰਾਤ ਹੀ ਟ੍ਰੋਮਾ ਵਾਰਡ ਤੇ ਹਸਪਤਾਲ ਦੇ ਹੋਰ ਹਿੱਸਿਅਾਂ ’ਚ ਖਰਾਬ ਲਾਈਟਾਂ ਬਦਲੀਅਾਂ ਗਈਅਾਂ, ਟਿਊਬਾਂ ਤੇ ਬਲਬ ਲਾਏ ਗਏ ਪਰ ਸ਼ਾਇਦ ਖਰਾਬ ਕਿਸਮਤ ਹੋਣ ਕਾਰਨ ਜਿਵੇਂ ਹੀ ਟੀਮ ਨੇ ਟਰੋਮਾ ਵਾਰਡ ਤੇ ਲੇਬਰ ਰੂਮ (ਜਿਥੇ ਗਰਭਵਤੀ ਔਰਤਾਂ ਦੀ ਡਲਿਵਰੀ ਹੁੰਦੀ ਹੈ) ’ਚ ਲੱਗੇ ਸਵਿੱਚ ਨੂੰ ਆਨ ਕਰ ਕੇ ਲਾਈਟਾਂ ਚੈੱਕ ਕੀਤੀਅਾਂ ਤਾਂ ਲਾਈਟਾਂ ਜਗੀਅਾਂ ਹੀ ਨਹੀਂ।ਸਾਫ-ਸਫਾਈ ਵਾਲੇ ਸਥਾਨ ਹੀ ਦਿਖਾਏ ਗਏ ਟੀਮ ਨੂੰਹਸਪਤਾਲ ’ਚ ਸਭ ਤੋਂ ਗੰਦਗੀ ਵਾਲੇ ਸਥਾਨ ਹੱਡੀਅਾਂ ਵਾਲੇ ਵਾਰਡ ਵੱਲ ਜਿਵੇਂ ਹੀ ਟੀਮ ਜਾਣ ਲੱਗੀ ਤਾਂ ਉਨ੍ਹਾਂ ਨੂੰ ਹਸਪਤਾਲ ’ਚ ਰਾਊਂਡ ਕਰਵਾਉਣ ਵਾਲੇ ਡਾਕਟਰਾਂ ਨੇ ਗਾਇਨੀ ਵਾਰਡ ਵੱਲ ਮੋੜ ਦਿੱਤਾ। ਹਸਪਤਾਲ ’ਚ ਜਿਨ੍ਹਾਂ ਸਥਾਨਾਂ ’ਤੇ ਸਫਾਈ ਵਧੀਆ ਕੀਤੀ ਹੋਈ ਸੀ, ਟੀਮ ਨੂੰ ਉਥੋਂ ਦਾ ਦੌਰਾ ਹੀ ਕਰਵਾਇਆ ਗਿਆ।ਗਾਇਨੀ ਵਿਭਾਗ ’ਚ ਮਿਲੀ ਸ਼ਿਕਾਇਤਟੀਮ ਗਾਇਨੀ ਵਾਰਡ ਦਾ ਦੌਰਾ ਕਰਨ ਲੱਗੀ ਤਾਂ ਉਥੇ ਇਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਕਰ ਕੇ ਵਾਰਡ ’ਚ ਹੰਗਾਮਾ ਵੀ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹਸਪਤਾਲ ’ਚ ਲਾਪ੍ਰਵਾਹੀ ਕਾਰਨ ਔਰਤ ਦੇ ਗਰਭ ’ਚ ਬੱਚੇ ਦੀ ਮੌਤ ਹੋਈ ਹੈ। ਨਕੋਦਰ ਦੇ ਪਿੰਡ ਚੱਕ ਕਲਾਂ ਵਾਸੀ ਮਨਦੀਪ ਪਤਨੀ ਅਜੀਤ ਸਿੰਘ ਦੇ ਪਰਿਵਾਰ ਵਾਲਿਅਾਂ ਨੇ ਸਾਫ ਸ਼ਬਦਾਂ ’ਚ ਕਿਹਾ ਕਿ ਪਹਿਲਾਂ ਗਰਭ ’ਚ ਪਲ ਰਿਹਾ ਬੱਚਾ ਠੀਕ ਸੀ। ਹਸਪਤਾਲ ’ਚ ਹੀ ਉਸ ਦੀ ਮੌਤ ਹੋਈ ਹੈ। ਹਾਲਾਂਕਿ ਸਟਾਫ ਦਾ ਕਹਿਣਾ ਸੀ ਕਿ ਬੱਚਾ ਗਰਭ ’ਚ ਹੀ ਪੂਰਾ ਹੋ ਚੁੱਕਾ ਸੀ।


Related News