ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਾਰਨੀਵਾਲ ਦਾ ਆਯੋਜਨ

Wednesday, Dec 05, 2018 - 02:58 PM (IST)

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਾਰਨੀਵਾਲ ਦਾ ਆਯੋਜਨ

ਜਲੰਧਰ (ਪਾਲੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਕਾਰਨੀਵਾਲ 2018 ਫੇਟ ਦਾ ਆਯੋਜਨ ਸਕੂਲ ਦੀ ਮੈਨੇਜਿੰਗ ਕਮੇਟੀ, ਸਮੂਹ ਅਧਿਆਪਕਾਂ ਤੇ ਪ੍ਰਿੰ. ਰਵਿੰਦਰ ਮਾਹਲ ਦੀ ਦੇਖ-ਰੇਖ ’ਚ ਕੀਤਾ ਗਿਆ। ਇਸ ਪ੍ਰੋਗਰਾਮ ’ਚ ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਐੱਸ. ਐੱਸ. ਪੀ. ਦਿਹਾਤੀ ਜਲੰਧਰ ਨਵਜੋਤ ਮਾਹਲ, ਐੱਸ. ਐੱਸ. ਪੀ. ਵਿਵੇਕ ਸੋਨੀ, ਰਿਟਾ. ਆਈ. ਜੀ. ਲੋਕ ਨਾਥ ਆਂਗਰਾ ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਰਨੀਵਾਲ ’ਚ ਖਾਸ ਕਰ ਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਵਲੋਂ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਸਕੂਲ ਦੇ ਵਿਦਿਅਾਰਥੀਆਂ ਵਲੋਂ ਸ਼ਬਦ ਗਾਇਨ ਨਾਲ ਹੋਇਆ।ਇੰਟਰਨੈਸ਼ਨਲ ਪੰਜਾਬੀ ਗਾਇਕ ਕਮਲ ਹੀਰ ਨੂੰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਮਨੋਰੰਜਨ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਕਮਲ ਹੀਰ ਨੇ ਆਪਣੇ ਨਵੇ-ਪੁਰਾਣੇ ਗੀਤਾਂ ਰਾਹੀਂ ਵਿਦਿਅਾਰਥੀਆਂ ਦਾ ਖੂਬ ਮਨੋਰੰਜਨ ਕੀਤਾ। ਕਾਰਨੀਵਾਲ ’ਚ ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਅਤੇ ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਮਨੋਰੰਜਨ ਲਈ ਵੱਖ-ਵੱਖ ਪ੍ਰਕਾਰ ਦੇ ਝੂਲੇ ਆਦਿ ਲਾਏ ਗਏ। ਇਸ ਮੌਕੇ ਰਿਪੂਜੀਤ ਆਂਗਰਾ, ਕੀਰਤੀ ਆਂਗਰਾ, ਵਾਈਸ ਚੇਅਰਮੈਨ ਰਾਜ ਕੁਮਾਰ ਧੀਮਾਨ, ਮੈਨੇਜਿੰਗ ਡਾਇਰੈਕਟਰ ਭਾਰਤ ਭੂਸ਼ਨ ਬੇਦੀ, ਡਾਇਰੈਕਟਰ ਸੰਜੇ ਪਾਸੀ , ਡੀ. ਐੱਸ. ਪੀ. ਨਕੋਦਰ ਪਰਮਿੰਦਰ ਸਿੰਘ ਹੀਰ, ਕਾਂਗਰੀ ਆਗੂ ਮਨੋਜ ਅਰੋੜਾ, ਜਸਵੀਰ ਸਿੰਘ ਉੱਪਲ, ਸਤਿੰਦਰਪਾਲ ਸਿੰਘ ਬੱਬੂ ਭਾਟੀਆ, ਪ੍ਰਵੀਨ ਤ੍ਰਿਖਾ, ਰਾਕੇਸ਼ ਮਹਿਤਾ ਤੋਂ ਇਲਾਵਾ ਵੱਖ-ਵੱਖ ਕੈਂਬਰਿਜ ਸਕੂਲਾਂ ਦੇ ਪ੍ਰਿੰਸੀਪਲ ਜਿਨ੍ਹਾਂ ’ਚ ਜ਼ੋਰਾਵਰ ਸਿੰਘ (ਫਗਵਾੜਾ), ਪ੍ਰਿੰ. ਸੋਨੀਆ ਵਾਲੀਆ (ਨਵਾਂਸ਼ਹਿਰ), ਪ੍ਰਿੰ. ਆਰਤੀ ਡਾਡਾ (ਕਪੂਰਥਲਾ) ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨਾਂ ਵਲੋਂ ਕੱਢੇ ਗਏ ਲੱਕੀ ਡਰਾਅ ਦੇ ਜੇਤੂ ਵਿਦਿਆਰਥੀਆਂ ਨੂੰ ਲੈਪਟਾਪ, ਐੱਲ. ਈ. ਡੀ., ਮੋਬਾਇਲ ਸਮੇਤ 10 ਇਨਾਮ ਦਿੱਤੇ ਗਏ। ਅੰਤ ’ਚ ਪ੍ਰਬੰਧਕਾਂ ਵਲੋਂ ਗਾਇਕ ਕਮਲ ਹੀਰ ਅਤੇ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਵਿੰਦਰ ਮਾਹਲ ਨੇ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਂ-ਬਾਪ ਦਾ ਧੰਨਵਾਦ ਕੀਤਾ।


Related News