ਸ਼ਾਹਕੋਟ ਵਿਖੇ ਵੋਟਾਂ ਦੀ ਗਿਣਤੀ ਜਾਰੀ, ਕਾਂਗਰਸ 9 ਸੀਟਾਂ 'ਤੇ ਚੱਲ ਰਹੀ ਅੱਗੇ
Wednesday, Dec 17, 2025 - 02:23 PM (IST)
ਜਲੰਧਰ (ਅਰਸ਼ਦੀਪ)- ਜਲੰਧਰ ਦੇ ਸ਼ਾਹਕੋਟ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਸਵੇਰ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ਾਹਕੋਟ ਬਲਾਕ ਸੰਮਤੀ ’ਚ ਤੀਜੇ ਰਾਊਂਡ ਵਿਚ ਕਾਂਗਰਸ 9 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ ਬਲਾਕ ਵਿਚ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਦੌਰਾਨ ਵੋਟਾਂ ਦੀ ਗਿਣਤੀ ਦੇ ਤੀਜੇ ਰਾਊਂਡ ਵਿਚ 15 ਸੀਟਾਂ ’ਚੋਂ ਕਾਂਗਰਸ 9 ਸੀਟਾਂ, 'ਆਪ' 4 ਸੀਟਾਂ 'ਤੇ ਅਤੇ ਅਕਾਲੀ ਦਲ 2 ਸੀਟਾਂ ’ਤੇ ਅੱਗੇ ਚੱਲ ਰਹੀ ਹੈ।
ਉਥੇ ਹੀ ਸ਼ਾਹਕੋਟ ਦੇ ਢੰਡੋਵਾਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਸਿਮਰਜੀਤ ਕੌਰ ਢੰਡੋਵਾਲ,ਜੋਕਿ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਵੀਰ ਸਿੰਘ ਦੀ ਪਤਨੀ ਹਨ, ਉਹ ਅੱਗੇ ਚੱਲ ਰਹੇ ਹਨ। ਹੌਲੀ-ਹੌਲੀ ਨਤੀਜੇ ਐਲਾਨੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਚੱਲ ਗਈਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
