7ਵਾਂ ਕੀਰਤਨ ਦਰਬਾਰ ਅੱਜ, ਅਕਾਲ ਸੇਵਕ ਸੋਸਾਇਟੀ ਨੇ ਲਿਆ ਤਿਆਰੀਅਾਂ ਦਾ ਜਾਇਜ਼ਾ

Wednesday, Dec 05, 2018 - 02:09 PM (IST)

7ਵਾਂ ਕੀਰਤਨ ਦਰਬਾਰ ਅੱਜ, ਅਕਾਲ ਸੇਵਕ ਸੋਸਾਇਟੀ ਨੇ ਲਿਆ ਤਿਆਰੀਅਾਂ ਦਾ ਜਾਇਜ਼ਾ

ਜਲੰਧਰ (ਮਹੇਸ਼)-ਅਕਾਲ ਸੇਵਕ ਸੋਸਾਇਟੀ ਦਾਤਾਰ ਨਗਰ, ਰਾਮਾ ਮੰਡੀ ਵੱਲੋਂ 7ਵਾਂ ਕੀਰਤਨ ਦਰਬਾਰ 5 ਦਸੰਬਰ ਨੂੰ ਸ਼ਾਮ 4 ਤੋਂ ਰਾਤ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸੋਸਾਇਟੀ ਦੇ ਅਹੁਦੇਦਾਰਾਂ ਨੇ ਦਾਤਾਰ ਨਗਰ ’ਚ ਪੈਟਰੋਲ ਪੰਪ ਦੇ ਪਿੱਛੇ ਹੋਣ ਵਾਲੇ ਉਕਤ ਕੀਰਤਨ ਦਰਬਾਰ ਦੀਅਾਂ ਤਿਆਰੀਅਾਂ ਦਾ ਮੰਗਲਵਾਰ ਸ਼ਾਮ ਨੂੰ ਜਾਇਜ਼ਾ ਲਿਆ। ਕੀਰਤਨ ਦਰਬਾਰ ਦੌਰਾਨ ਜੌਹਲ ਹਸਪਤਾਲ ਰਾਮਾ ਮੰਡੀ ਵੱਲੋਂ ਖੂਨ ਦਾਨ ਕੈਂਪ ਤੇ ਫ੍ਰੀ ਮੈਡੀਕਲ ਕੈਂਪ ਵੀ ਲਾਇਆ ਜਾਵੇਗਾ। ਮੁੱਖ ਤੌਰ ’ਤੇ ਸੰਤ ਬਾਬਾ ਹਰਜਿੰਦਰ ਸਿੰਘ ਜੌਹਲਾਂ, ਸੰਤ ਬਾਬਾ ਰਣਜੀਤ ਸਿੰਘ ਡੇਰਾ ਸੰਤਪੁਰਾ ਲਾਇਲਪੁਰੀ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਬਾਬਾ ਦਿਲਾਵਰ ਸਿੰਘ ਜਬੜਾਂ ਵਾਲੇ, ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚ ਰਹੇ ਹਨ। ਭਾਈ ਰਵਿੰਦਰ ਸਿੰਘ ਸਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਅਮਰੀਕ ਸਿੰਘ ਚੰਡੀਗੜ੍ਹ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਲੁਧਿਆਣਾ, ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲੇ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਤੇ ਭਾਈ ਵਿਕਰਮਜੀਤ ਸਿੰਘ ਅੰਮ੍ਰਿਤਸਰ ਵਾਲੇ ਆਪਣੀ ਹਾਜ਼ਰੀ ਦਰਜ ਕਰਵਾਉਣਗੇ। ਖਾਲਸਾ ਏਡ ਤੇ ਨਦਰ ਫਾਊਂਡੇਸ਼ਨ ਦੇ ਅਹੁਦੇਦਾਰ ਵੀ ਸਹਿਯੋਗ ਕਰ ਰਹੇ ਹਨ।


Related News