ਮਨਜਿੰਦਰ ਕੌਰ ਸ਼ੇਰੋਵਾਲੀਆ ਨੇ ਸਕੂਲ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ
Tuesday, Dec 04, 2018 - 02:54 PM (IST)

ਜਲੰਧਰ (ਤ੍ਰੇਹਨ, ਮਰਵਾਹਾ)-ਸਥਾਨਕ ਸਵ. ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ (ਕੰਨਿਆ) ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਸਕੂਲ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦਾ ਕੰਮ ਅੱਜ ਸ਼ੁਰੂ ਹੋ ਗਿਆ। ਅੱਜ ਮਨਜਿੰਦਰ ਕੌਰ ਸ਼ੇਰੋਵਾਲੀਆ ਪਤਨੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (ਵਿਧਾਇਕ ਹਲਕਾ ਸ਼ਾਹਕੋਟ) ਨੇ ਸਕੂਲ ’ਚ ਨਵੇਂ ਉਸਾਰੇ ਜਾ ਰਹੇ ਕਮਰਿਆਂ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ। ਸ਼੍ਰੀਮਤੀ ਸ਼ੇਰੋਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮਲਸੀਆਂ ਦੇ ਇਸ ਲਡ਼ਕੀਆਂ ਦੇ ਸਕੂਲ ਨੂੰ ਵੀ ਸਮਾਰਟ ਸਕੂਲ ਅਧੀਨ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਨਾਲ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਸਕੂਲ ਦੀ ਪ੍ਰਿੰ. ਹਰਮੀਤ ਕੌਰ ਬਹੁਗੁਣ ਨੇ ਇਸ ਮੌਕੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਕੌਰ ਖਹਿਰਾ, ਰਵਿੰਦਰ ਕੌਰ ਮਾਨ, ਮਾ. ਗੁਰਮੇਜ ਸਿੰਘ, ਗੁਰਮੁੱਖ ਸਿੰਘ ਐੱਲ. ਆਈ. ਸੀ. ਏਕਲਵ, ਮਾ. ਗੁਰਦੇਵ ਸਿੰਘ ਥਿੰਦ (ਕੋਠੀ ਵਾਲੇ), ਵਿਜੇ ਪੱਬੀ, ਅਸ਼ਵਨੀ ਕੁਮਾਰ ਭੁਟੋ, ਜਸਵੀਰ ਸਿੰਘ ਸ਼ੀਰਾ, ਰਵਿੰਦਰ ਸਿੰਘ, ਰਾਜੀਵ ਜੋਸ਼ੀ, ਰਾਜਨ ਸਭਰਵਾਲ, ਪਰਮਜੀਤ ਕੌਰ ਮਨਵਿੰਦਰਜੀਤ ਕੌਰ, ਸਤਨਾਮ ਸਿੰਘ, ਪ੍ਰਵੀਨ ਕੁਮਾਰੀ, ਰਵਿੰਦਰ ਕੌਰ, ਮਨਜਿੰਦਰ ਦੋਰ, ਹਿਨਾ, ਚਰਨਜੀਤ ਕੌਰ ਆਦਿ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।