PSEB 10ਵੀਂ ਜਮਾਤ ਦੇ ਨਤੀਜੇ ''ਚ ਜਲੰਧਰ ਜ਼ਿਲ੍ਹੇ ਦੀਆਂ 11 ਕੁੜੀਆਂ ਤੇ 2 ਮੁੰਡਿਆਂ ਨੇ ਬਣਾਈ ਮੈਰਿਟ ’ਚ ਥਾਂ
Saturday, May 17, 2025 - 04:24 PM (IST)

ਜਲੰਧਰ (ਸੁਮਿਤ ਦੁੱਗਲ)–ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਬੀਤੇ ਦਿਨ ਜਮਾਤ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ। ਬੋਰਡ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਜਲੰਧਰ ਜ਼ਿਲ੍ਹੇ ਦਾ ਓਵਰਆਲ ਨਤੀਜਾ 95.45 ਫ਼ੀਸਦੀ ਰਿਹਾ। ਜ਼ਿਲ੍ਹੇ ਭਰ ਵਿਚੋਂ 19 ਹਜ਼ਾਰ 969 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿਚੋਂ 19 ਹਜ਼ਾਰ 60 ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਆਪਣਾ ਰੋਲ ਨੰਬਰ ਲੈ ਕੇ ਆਪਣੇ ਅੰਕਾਂ ਬਾਰੇ ਜਾਣਨ ਲਈ ਉਤਸ਼ਾਹਤ ਵਿਖਾਈ ਦਿੱਤੇ। ਬੋਰਡ ਵੱਲੋਂ ਜਾਰੀ ਕੀਤੀ ਗਈ 300 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿਚ ਜਲੰਧਰ ਜ਼ਿਲ੍ਹੇ ਦੇ 13 ਵਿਦਿਆਰਥੀ ਸਥਾਨ ਬਣਾਉਣ ਵਿਚ ਸਫ਼ਲ ਰਹੇ। ਇਨ੍ਹਾਂ ਵਿਚ 11 ਕੁੜੀਆਂ ਅਤੇ 2 ਮੁੰਡੇ ਸ਼ਾਮਲ ਹਨ।
ਇਹ ਵੀ ਪੜ੍ਹੋ: 'ਨਸ਼ਾ ਮੁਕਤੀ ਯਾਤਰਾ' ਦੌਰਾਨ ਹੁਸ਼ਿਆਰਪੁਰ ਪੁੱਜੇ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ (ਵੀਡੀਓ)
ਮੈਰਿਟ ਸੂਚੀ ਮੁਤਾਬਕ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪ੍ਰੀਤੀ ਕੁਮਾਰੀ ਨੇ 636/650 ਅੰਕਾਂ ਨਾਲ ਹਾਸਲ ਕੀਤਾ। ਇਸ ਦੇ ਨਾਲ ਹੀ ਪੁਸ਼ਪਾ ਮਹਿਤਾ ਮੈਮੋਰੀਅਲ ਸਕੂਲ ਕਰਤਾਰਪੁਰ ਦੀ ਵਿਦਿਆਰਥਣ ਨਵਨੀਤ ਕੌਰ, ਮਹਾਵੀਰ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਲਕਮਰ ਅਤੇ ਸਰਕਾਰੀ ਸਕੂਲ ਮਕਸੂਦਾਂ ਦੀ ਵਿਦਿਆਰਥਣ ਨੀਲੂ ਕੁਮਾਰੀ ਨੇ ਸਾਂਝੇ ਰੂਪ ਨਾਲ 634/650 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਇਲਾਵਾ ਪੁਸ਼ਪਾ ਮਹਿਤਾ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਪਰੀ ਅਤੇ ਇਸੇ ਸਕੂਲ ਦੀ ਵਿਦਿਆਰਥਣ ਅਮਨਜੋਤ ਕੌਰ ਨੇ ਸਾਂਝੇ ਰੂਪ ਨਾਲ 633/650 ਅੰਕ ਪ੍ਰਾਪਤ ਕਰ ਕੇ ਜ਼ਿਲੇ ਭਰ ਵਿਚੋਂ ਤੀਜੇ ਸਥਾਨ ’ਤੇ ਕਬਜ਼ਾ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਤੂਫ਼ਾਨ ਦੇ ਨਾਲ...
ਪੰਜਾਬ ਭਰ ਵਿਚ 14ਵੇਂ ਸਥਾਨ ’ਤੇ ਰਿਹਾ ਜਲੰਧਰ
ਜੇਕਰ ਪੰਜਾਬ ਦੇ ਓਵਰਆਲ ਨਤੀਜੇ ’ਤੇ ਨਜ਼ਰ ਮਾਰੀ ਜਾਵੇ ਤਾਂ ਜਲੰਧਰ ਜ਼ਿਲ੍ਹੇ ਨੇ 95.45 ਫ਼ੀਸਦੀ ਨਾਲ ਪੰਜਾਬ ਭਰ ਵਿਚ 14ਵਾਂ ਸਥਾਨ ਹਾਸਲ ਕੀਤਾ, ਜਦਕਿ ਅੰਮ੍ਰਿਤਸਰ ਜ਼ਿਲ੍ਹਾ 98.54 ਫ਼ੀਸਦੀ ਨਾਲ ਪਹਿਲੇ, ਗੁਰਦਾਸਪੁਰ ਦੂਸਰੇ ਅਤੇ ਤਰਨਤਾਰਨ ਤੀਜੇ ਸਥਾਨ ’ਤੇ ਰਿਹਾ। ਇਸੇ ਸਿਲਸਿਲੇ ਵਿਚ ਪਾਸ ਫ਼ੀਸਦੀ ਦੇ ਆਧਾਰ ’ਤੇ ਲੁਧਿਆਣਾ ਜ਼ਿਲ੍ਹਾ 91.62 ਫ਼ੀਸਦੀ ਨਾਲ ਸਭ ਤੋਂ ਹੇਠਾਂ ਰਿਹਾ।
ਐੱਮ. ਬੀ. ਬੀ. ਐੱਸ. ਕਰਨਾ ਚਾਹੁੰਦੀ ਹੈ ਪ੍ਰੀਤੀ ਕੁਮਾਰੀ
ਜਲੰਧਰ (ਸੁਮਿਤ)-10ਵੀਂ ਦੇ ਨਤੀਜੇ ਵਿਚ ਜ਼ਿਲ੍ਹੇ ਭਰ ਵਿਚ ਅੱਵਲ ਰਹਿਣ ਵਾਲੀ ਕੈਂਟ ਬੋਰਡ ਸਕੂਲ ਦੀ ਵਿਦਿਆਰਥਣ ਪ੍ਰੀਤੀ ਕੁਮਾਰੀ ਦਾ ਕਹਿਣਾ ਹੈ ਕਿ ਉਹ ਐੱਮ. ਬੀ. ਬੀ. ਐੱਸ. ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਹ ਮੈਡੀਕਲ ਵਿਚ ਦਾਖਲਾ ਲੈ ਕੇ ਨਾਲ ਹੀ ਨੀਟ ਦੀ ਤਿਆਰੀ ’ਤੇ ਜ਼ੋਰ ਦੇਵੇਗੀ ਤਾਂ ਕਿ ਉਸ ਨੂੰ ਐੱਮ. ਬੀ. ਬੀ. ਐੱਸ. ਲਈ ਵਧੀਆ ਸੰਸਥਾ ਵਿਚ ਦਾਖਲਾ ਮਿਲ ਸਕੇ। ਉਸ ਦੇ ਪਿਤਾ ਯੋਗੇਂਦਰ ਕੁਮਾਰ ਸ਼ਰਮਾ ਕੈਂਟੋਨਮੈਂਟ ਬੋਰਡ ਵਿਚ ਮੁਲਾਜ਼ਮ ਹਨ, ਜਦੋਂ ਕਿ ਮਾਤਾ ਸਰਿਤਾ ਕੁਮਾਰੀ ਘਰੇਲੂ ਔਰਤ ਹੈ। ਉਸ ਦੇ ਛੋਟੇ ਭੈਣ-ਭਰਾ ਵੀ ਪੜ੍ਹਦੇ ਹਨ ਅਤੇ ਵਧੀਆ ਅੰਕਾਂ ਨਾਲ ਪਾਸ ਹੋ ਗਏ ਹਨ। ਪ੍ਰੀਤੀ ਦੀ ਇਸ ਸਫਲਤਾ ਲਈ ਪ੍ਰਿੰ. ਪੂਨਮ ਪਾਠਕ ਨੇ ਉਸ ਨੂੰ ਵਧਾਈ ਦਿੱਤੀ ਅਤੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ: ਹਾਈਟੈੱਕ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਵੱਡਾ ਐਲਾਨ
ਡਾਕਟਰ ਬਣਨਾ ਚਾਹੁੰਦਾ ਹੈ ਅਲਕਮਰ
ਜਲੰਧਰ (ਸੁਮਿਤ)-ਬੋਰਡ ਵੱਲੋਂ ਐਲਾਨੀ ਮੈਰਿਟ ਸੂਚੀ ਵਿਚ ਜ਼ਿਲੇ ਵਿਚ ਦੂਜਾ ਸਥਾਨ ਬਣਾਉਣ ਵਾਲੇ ਅਲਕਮਰ ਦਾ ਕਹਿਣਾ ਹੈ ਕਿ ਉਹ ਡਾਕਟਰ ਬਣ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਇਸ ਦੇ ਲਈ ਉਸ ਨੇ ਅੱਗੇ ਮੈਡੀਕਲ ਸਟ੍ਰੀਮ ਵਿਚ ਦਾਖਲਾ ਲੈ ਲਿਆ ਹੈ। ਉਸ ਨੇ ਕਿਹਾ ਕਿ ਉਸ ਦੀ ਸਫਲਤਾ ਵਿਚ ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਰਿਹਾ। ਅਲਕਮਰ ਦੀ ਮਾਤਾ ਸੋਨੀ ਘਰੇਲੂ ਔਰਤ ਹੈ, ਜਦਕਿ ਪਿਤਾ ਤਨਵੀਰ ਮੁਹੰਮਦ ਆਲਮ ਦੁਕਾਨਦਾਰ ਹੈ।
ਇਹ ਵੀ ਪੜ੍ਹੋ: ਜਲੰਧਰ ਨਗਰ ਨਿਗਮ ਦੇ ATP ਦੀ ਗ੍ਰਿਫ਼ਤਾਰੀ ਨੂੰ ਲੈ ਕੇ CM ਮਾਨ ਸਖ਼ਤ, ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e