ਜਲੰਧਰ ''ਚ ਫ਼ੌਜ ਦੀ ਗੱਡੀ, ਟਿੱਪਰ ਅਤੇ ਇੰਡੈਵਰ ਕਾਰ ਦੀ ਜ਼ਬਰਦਸਤ ਟੱਕਰ
Sunday, May 18, 2025 - 04:45 PM (IST)

ਜਲੰਧਰ ( ਮਾਹੀ )-ਅੱਡਾ ਰਾਏਪੁਰ ਰਸੂਲਪੁਰ ਦੇ ਨਜ਼ਦੀਕ ਇੰਡੈਵਰ ਕਾਰ, ਮਿਲਟਰੀ ਦੀ ਜਿਪਸੀ ਅਤੇ ਟਿੱਪਰ ਦੀ ਟੱਕਰ ਹੋ ਗਈ। ਇਸ ਹਾਦਸੇ ਦੀ ਸੂਚਨਾ ਰਾਹਗੀਰਾਂ ਵੱਲੋਂ ਕੰਟਰੋਲ ਰੂਮ 'ਤੇ ਦਿੱਤੀ ਗਈ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਮਕਸੂਦਾ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ 10ਵੀਂ ਤੇ 12ਵੀਂ ਜਮਾਤ ਦੇ Toppers ਨੂੰ ਕੀਤਾ ਸਨਮਾਨਤ
ਇਸ ਹਾਦਸੇ ਸਬੰਧੀ ਐੱਸ. ਐੱਚ. ਓ. ਮਕਸੂਦਾਂ ਬਿਕਰਮ ਸਿੰਘ ਨੇ ਦੱਸਿਆ ਕਿ ਜਲੰਧਰ ਸਾਈਡ ਤੋਂ ਭੋਗਪੁਰ ਵੱਲ ਨੂੰ ਜਾ ਰਹੀ ਮਿਲਟਰੀ ਦੀ ਜਿਪਸੀ ਨੰਬਰ 17 ਬੀ 12 5413 ਡਬਲਿਊ, ਜਿਸ ਨੂੰ ਹੌਲਦਾਰ ਘਨਸ਼ਆਮ ਪੁੱਤਰ ਗਿਰਧਾਰੀ ਲਾਲ ਚਲਾ ਰਿਹਾ ਸੀ, ਦੇ ਪਿੱਛੇ ਆ ਰਹੀ ਇੰਡੈਵਰ ਨੰਬਰ ਪੀ ਬੀ 10 ਐੱਚ ਸੀ 0127, ਜਿਸ ਨੂੰ ਸਿਮਰਪ੍ਰੀਤ ਸਿੰਘ ਪੁੱਤਰ ਅਮਰ ਸਿੰਘ ਬਾਜਵਾ ਉਮਰ 32 ਸਾਲ ਵਾਸੀ ਤਾਜੋਵਾਲ ਹੁਸ਼ਿਆਰਪੁਰ ਚਲਾ ਰਿਹਾ ਸੀ ਨੇ ਅੱਗੇ ਜਾ ਰਹੀ ਮਿਲਟਰੀ ਦੀ ਜਿਪਸੀ ਨੂੰ ਪਿੱਛੋਂ ਟੱਕਰ ਮਾਰੀ ਦਿਤੀ, ਜਿਸ ਕਾਰਨ ਜਿਪਸੀ ਬੇਕਾਬੂ ਹੋ ਕੇ ਟਿੱਪਰ ਪੀ. ਬੀ. 08 ਐੱਫ਼. ਈ. 4409 ਨਾਲ ਜਾ ਟਕਰਾਈ।ਉਨ੍ਹਾਂ ਨੂੰ ਕਿਹਾ ਕਿ ਇਸ ਦੌਰਾਨ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e