ਸੁਖਬੀਰ ਬਾਦਲ ਅਾਪਣੀ ਹਿੱਸੇਦਾਰੀ ਵਾਲੀ ਮਿੱਲ ਅੱਗੇ ਧਰਨਾ ਪ੍ਰਦਰਸ਼ਨ ਕਰਨ : ਭੱਲਾ
Tuesday, Dec 04, 2018 - 02:52 PM (IST)

ਜਲੰਧਰ (ਸੂਰੀ)-ਅਕਾਲੀ ਦਲ ਬਾਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੱਲ ਸਹਿਕਾਰੀ ਖੰਡ ਮਿੱਲ ਭੋਗਪੁਰ ਵਿਖੇ ਪੰਜਾਬ ਸਰਕਾਰ ਖਿਲਾਫ ਦਿੱਤੇ ਜਾਣ ਵਾਲੇ ਧਰਨੇ ਦੇ ਵਿਰੋਧ ਵਿਚ ਯੂਥ ਕਾਂਗਰਸ ਆਗੂਆਂ ਨੇ ਇਕ ਪ੍ਰੈੱਸ ਕਾਨਫਰੈਂਸ ਕਰ ਕੇ ਸੁਖਬੀਰ ਬਾਦਲ ਨੂੰ ਅਾਪਣੀ ਹਿੱਸੇਦਾਰੀ ਵਾਲੀ ਵਾਹਦ ਸੰਧਰ ਸ਼ੂਗਰ ਮਿੱਲ ਫਗਵਾਡ਼ਾ ਅੱਗੇ ਧਰਨੇ ਦੇਣ ਦੀ ਨਸੀਹਤ ਦਿੱਤੀ ਹੈ। ਲੋਕ ਸਭਾ ਹਲਕਾ ਜਲੰਧਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਭੱਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਖੰਡ ਮਿੱਲਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ। ਪੰਜਾਬ ਦੀਆਂ ਖੰਡ ਮਿੱਲਾਂ ਵੱਲੋਂ ਜੋ ਕਿਸਾਨਾਂ ਦੇ ਬਕਾਏ ਬਾਕੀ ਹਨ, ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਸਭ ਤੋਂ ਵੱਧ ਬਕਾਇਆ ਵਾਹਦ ਸੰਧਰ ਸ਼ੂਗਰ ਮਿੱਲ ਫਗਵਾਡ਼ਾ ਵੱਲ ਹੈ, ਜਿਸ ਵਿਚ ਬਾਦਲ ਪਰਿਵਾਰ ਭਾਈਵਾਲ ਹੈ। ਜੇਕਰ ਅਕਾਲੀ ਦਲ ਸੱਚੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਗੰਨੇ ਦੀਆਂ ਬਕਾਇਆ ਰਕਮਾਂ ਖੰਡ ਮਿੱਲਾਂ ਤੋਂ ਦਿਵਾਉਣਾ ਚਾਹੁੰਦਾ ਹੈ ਤਾਂ ਭੋਗਪੁਰ ਖੰਡ ਮਿੱਲ ਅੱਗੇ ਧਰਨਾ ਲਾਉਣ ਦੀ ਬਜਾਏ ਫਗਵਾਡ਼ਾ ਮਿੱਲ ਅੱਗੇ ਧਰਨਾ ਲਾ ਕੇ ਕਿਸਾਨਾਂ ਨੂੰ ਬਕਾਏ ਜਾਰੀ ਕਰਵਾਏ। ਇਸ ਮੌਕੇ ਪ੍ਰਧਾਨ ਅਸ਼ਵਨੀ ਭੱਲਾ ਦੇ ਨਾਲ ਹੈਪੀ ਮਾਣਕਰਾਏ ਅਤੇ ਸੁੱਖਾ ਸ਼ੇਰਗਿੱਲ ਵੀ ਹਾਜ਼ਰ ਸਨ।