ਪੰਜਾਬ ਪੁਲਸ ਨੇ ਥਾਣੇ ’ਚ ਮਨਾਈ ਦੀਵਾਲੀ

Friday, Nov 09, 2018 - 06:43 PM (IST)

ਪੰਜਾਬ ਪੁਲਸ ਨੇ ਥਾਣੇ ’ਚ ਮਨਾਈ ਦੀਵਾਲੀ

ਜਲੰਧਰ (ਸ਼ੋਰੀ)-ਇਕ ਪਾਸੇ ਜਿੱਥੇ ਲੋਕਾਂ ਨੇ ਘਰਾਂ ਤੇ ਦਫਤਰਾਂ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਤਾਂ ਦੂਜੇ ਪਾਸੇ ਪੁਲਸ ਵਾਲਿਆਂ ਨੇ ਵੀ ਥਾਣੇ ’ਚ ਹੀ ਦੀਵਾਲੀ ਦਾ ਤਿਉਹਾਰ ਮਨਾਇਆ। ਪੁਲਸ ਵਾਲਿਆਂ ਨੇ ਥਾਣੇ ’ਚ ਹੀ ਮੋਮਬੱਤੀਆਂ ਤੇ ਦੀਵੇ ਲਾਉਣ ਤੋਂ ਇਲਾਵਾ ਪਟਾਕੇ ਆਦਿ ਚਲਾ ਕੇ ਇਕ ਦੂਜੇ ਨੂੰ ਵਧਾਈ ਦਿੱਤੀ। ਥਾਣਾ ਨੰ. 4 ’ਚ ਵੀ ਇਸ ਤਰ੍ਹਾਂ ਹੀ ਦੇਖਣ ਨੂੰ ਮਿਲਿਆ। ਥਾਣੇ ’ਚ ਹੀ ਪੁਲਸ ਵਾਲਿਅਾਂ ਨੇ ਰੰਗੋਲੀ ਬਣਾਈ ਅਤੇ ਨਾਲ ਹੀ ਇਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ। ਇਕ ਪੁਲਸ ਵਾਲੇ ਨੇ ਕਿਹਾ ਕਿ ਜੇ ਉਹ ਘਰ ਨਹੀਂ ਜਾ ਸਕਦੇ ਤਾਂ ਕੀ ਹੋਇਆ ਥਾਣੇ ’ਚ ਤਾਂ ਉਹ ਦੀਵਾਲੀ ਮਨਾ ਹੀ ਸਕਦੇ ਹਨ। ਉੱਥੇ ਹੀ ਦੂਜੇ ਪਾਸੇ ਸਿਵਲ ਹਸਪਤਾਲ ’ਚ ਵੀ ਦੀਵਾਲੀ ਮਨਾਈ ਗਈ। ਬਾਕਸਲਓ ਜੀ ਅਰਦਾਸ ਆ ਗਈ ਕੰਮਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਇਤਿਹਾਸ ਰਿਹਾ ਹੈ ਕਿ ਦੀਵਾਲੀ ਦੇ ਦਿਨਾਂ ’ਚ ਮਹਾਨਗਰ ’ਚ ਕੁੱਟ-ਮਾਰ ਦੇ ਮਾਮਲਿਆਂ ’ਚ 25-30 ਜ਼ਖਮੀ ਸ਼ਾਮ ਤੋਂ ਸਵੇਰ ਤੱਕ ਐੱਮ. ਐੱਲ. ਆਰ. ਕਟਵਾਉਣ ਆਉਂਦੇ ਹਨ, ਜਿਸ ਕਾਰਨ ਐਮਰਜੈਂਸੀ ਵਾਰਡ ਫੁੱਲ ਰਹਿੰਦਾ ਹੈ। ਇਸ ਵਾਰ ਇਹ ਗੱਲ ਹੈਰਾਨੀਜਨਕ ਰਹੀ ਕਿ ਸਿਰਫ 4 ਜ਼ਖਮੀ ਲੋਕ ਹੀ ਹਸਪਤਾਲ ਆਏ ਤੇ ਉਹ ਵੀ ਐੱਮ. ਐੱਲ. ਆਰ. ਕਟਵਾ ਕੇ ਚਲੇ ਗਏ। ਦਰਜਾ 4 ਕਰਮਚਾਰੀ ਸੁਨੀਲ ਨੇ ਐਮਰਜੈਂਸੀ ਵਾਰਡ ਅੰਦਰ ਬਣੇ ਮੰਦਰ ’ਚ ਪੂਜਾ ਕੀਤੀ ਕਿ ਲੋਕ ਬਿਨਾਂ ਲੜਾਈ ਤੋਂ ਦੀਵਾਲੀ ਮਨਾਉਣ ਅਤੇ ਭਗਵਾਨ ਨੇ ਸੁਨੀਲ ਦੀ ਅਰਦਾ਼ਸ ਸੁਣ ਲਈ ਅਤੇ ਨਾ-ਮਾਤਰ ਲੋਕ ਹੀ ਆਪਸ ’ਚ ਲੜੇ। ਦੀਵਾਲੀ ਮੌਕੇ ਕੋਈ ਪਟਾਕਿਆਂ ਕਾਰਨ ਝੁਲਸਿਆ ਹੋਇਆ ਮਰੀਜ਼ ਵੀ ਹਸਪਤਾਲ ਨਹੀਂ ਆਇਆ। ਸਿਵਲ ਹਸਪਤਾਲ ਦੀਵਾਲੀ ਦੇ ਦਿਨ ਆ ਰਿਹਾ ਸੀ ਖਾਲੀ ਨਜ਼ਰ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਮੀਤ ਬਾਵਾ ਨੇ ਕਿਹਾ ਕਿ ਦੀਵਾਲੀ ਦੇ ਮੱਦੇਨਜ਼ਰ ਉਨ੍ਹਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨੂੰ ਪਹਿਲਾਂ ਹੀ ਅਲਰਟ ਰਹਿਣ ਦੇ ਆਦੇਸ਼ ਦਿੱਤੇ ਸਨ ਤਾਂ ਕਿ ਕਿਸੇ ਪ੍ਰਕਾਰ ਦੇ ਵੀ ਜ਼ਖਮੀ ਜਾਂ ਝੁਲਸੇ ਹੋਏ ਮਰੀਜ਼ ਦਾ ਇਲਾਜ ਕੀਤਾ ਜਾ ਸਕੇ ਪਰ ਇਸ ਤਰ੍ਹਾਂ ਦਾ ਕੋਈ ਵੀ ਮਰੀਜ਼ ਹਸਪਤਾਲ ਨਹੀਂ ਆਇਆ।


Related News