ਜਲੰਧਰ ਦੇ ਨਵੇਂ ਮੇਅਰ ਵਨੀਤ ਧੀਰ ਦਾ ਸਨਮਾਨ
Tuesday, Jan 21, 2025 - 03:22 PM (IST)
ਜਲੰਧਰ (ਕੁੰਦਨ, ਪੰਕਜ) : ਜਲੰਧਰ ਦੇ ਨਵੇਂ ਮੇਅਰ ਬਣਨ 'ਤੇ ਅੱਜ ਟਰੇਨਟੀ ਕਾਲਜ ਦੇ ਡਾਇਰੈਕਟਰ ਫਾਦਰ ਪੀਟਰ ਨੇ ਵਨੀਤ ਧੀਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਫਾਦਰ ਪੀਟਰ ਨੇ ਮੇਅਰ ਵਨੀਤ ਧੀਰ ਨੂੰ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਾਵਨ ਜੋਤੀ ਸੰਗ ਦੇ ਪ੍ਰਧਾਨ ਦਲਜੀਤ ਗਿੱਲ ਦਾਣੀ, ਕੌਂਸਲਰ ਸੌਰਵ ਸੇਠ, ਸਾਜਨ ਗਿੱਲ, ਅਰਪਿਤ ਗਿੱਲ, ਟਰੇਨਿਟੀ ਕਾਲਜ ਦੇ ਸਮੂਹ ਟੀਚਰ ਸਾਹਿਬਾਨ ਵੀ ਹਾਜ਼ਰ ਸਨ।