ਜਲੰਧਰ : ਪਿੰਡ ਰਸੂਲਪੁਰਾ ਬ੍ਰਾਹਮਣਾ ਵਿਖੇ ਵੰਡਿਆ ਗਿਆ ਰਾਸ਼ਣ

04/04/2020 6:49:46 PM

ਜਲੰਧਰ : ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਅਜਿਹੇ ਵਿਚ ਉਨ੍ਹਾਂ ਪਰਿਵਾਰਾਂ ਲਈ ਹੋਰ ਵੀ ਔਖਾ ਸਮਾਂ ਹੈ ਜਿਹੜੇ ਦਿਹਾੜੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਇਸ ਔਖੀ ਘੜੀ ਵਿਚ ਕਈ ਸਮਾਜ ਸੇਵੀ ਸੰਸਥਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਈਆਂ ਹਨ। ਜਲੰਧਰ ਜ਼ਿਲੇ ਦੇ ਪਿੰਡ ਰਸੂਲਪੁਰਾ ਬ੍ਰਾਹਮਣਾ ਵਿਖੇ ਐੱਨ.ਆਰ. ਆਈ. ਕਰਮਜੀਤ ਸਿੰਘ ਕੰਗ ਯੂ. ਕੇ. ਦੇ ਸਹਿਯੋਗ ਨਾਲ ਪਿੰਡ ਵਿਚ 25 ਪਰਿਵਾਰਾਂ ਨੂੰ ਲੋੜੀਂਦਾ ਰਾਸ਼ਣ ਮੁਹੱਈਆ ਕਰਵਾਇਆ ਗਿਆ। ਕੰਗ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਗਰੀਬ ਪਰਿਵਾਰਾਂ ਲਈ ਅਗਾਂਹ ਵੀ ਰਾਸ਼ਣ ਵੰਡਿਆ ਜਾਵੇਗਾ। 

PunjabKesari

ਐੱਨ.ਆਰ. ਆਈ. ਕਰਮਜੀਤ ਸਿੰਘ ਕੰਗ ਕਹਿਣਾ ਹੈ ਕਿ ਜਦੋਂ ਕਰਫਿਊ ਤਕ ਲੱਗਾ ਰਹੇਗਾ ਉਦੋਂ ਤਕ ਸਮੇਂ ਸਮੇਂ 'ਤੇ ਗਰੀਬ ਪਰਿਵਾਰਾਂ ਦੀ ਮਦਦ ਜਾਰੀ ਰਹੇਗੀ। ਉਨ੍ਹਾਂ ਹੋਰ ਵੀ ਐੱਨ. ਆਰ. ਆਈ. ਵੀਰਾਂ ਨੂੰ ਇਸ ਔਖੀ ਘੜੀ ਵਿਚ ਅੱਗੇ ਆ ਕੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।


Gurminder Singh

Content Editor

Related News