ਬੁਲੇਟ ਚਾਲਕ ਹੋ ਜਾਣ ਸਾਵਧਾਨ, 10 ਹਜ਼ਾਰ 'ਚ ਪਵੇਗੀ ਇਹ ਗ਼ਲਤੀ ਤੇ ਇੰਪਾਊਂਡ ਹੋਵੇਗਾ ਮੋਟਰਸਾਈਕਲ
Tuesday, Jul 18, 2023 - 01:54 PM (IST)
ਜਲੰਧਰ (ਵਰੁਣ) : ਬੁਲੇਟ ਮੋਟਰਸਾਈਕਲ ਨਾਲ ਪਟਾਕੇ ਵਜਾਉਂਦਿਆਂ ਨਿਕਲਣ ਵਾਲਿਆਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਟਰੈਫਿਕ ਪੁਲਸ ਨੇ ਬੁਲੇਟ ਨਾਲ ਪਟਾਕੇ ਵਜਾਉਣ ਵਾਲਿਆਂ ਵਿਰੁੱਧ ਸਖ਼ਤ ਰਵੱਈਆ ਅਪਣਾਉਂਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਸੜਕ ’ਤੇ ਕੋਈ ਵੀ ਬੁਲੇਟ ਸਵਾਰ ਪਟਾਕਾ ਮਾਰਦਾ ਦਿਖਾਈ ਦਿੱਤਾ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸਾਈਲੈਂਸਰ ਨਾਲ ਛੇੜਖਾਨੀ ਕਰਨ ਅਤੇ ਮੋਡੀਫਾਈ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਵੀ ਸਖ਼ਤ ਹੁਕਮ ਜਾਰੀ ਹੋਏ ਹਨ।
ਇਹ ਵੀ ਪੜ੍ਹੋ : ਸਲਾਮ ! ਪੁਲਸ ਮੁਲਾਜ਼ਮ ਨੇ ਪੱਗ ਨਾਲ ਬਚਾਈ ਭਾਖੜਾ ਨਹਿਰ 'ਚ ਰੁੜ੍ਹੇ ਜਾਂਦੇ ਨੌਜਵਾਨ ਦੀ ਜਾਨ
ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਵੀ ਧਾਰਾ 188, ਮੋਟਰ ਵ੍ਹੀਕਲ ਐਕਟ, ਪਬਲਿਕ ਪਲੇਸ ’ਤੇ ਜਨਤਾ ਨੂੰ ਦਹਿਸ਼ਤ ਵਿਚ ਪਾਉਣ ਅਤੇ ਗ਼ੈਰ-ਜ਼ਮਾਨਤੀ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਜਾਵੇ। ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਫੀਲਡ ਵਿਚ ਉਤਰਨ ਵਾਲੇ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ
ਜ਼ੋਨ ਇੰਚਾਰਜ ਅਧੀਨ ਜਿੰਨੇ ਨਾਕੇ ਲੱਗਦੇ ਹਨ, ਉਨ੍ਹਾਂ ਸਾਰੇ ਨਾਕਾ ਇੰਚਾਰਜਾਂ ਨੂੰ ਬੁਲੇਟ ਮੋਟਰਸਾਈਕਲਾਂ ’ਤੇ ਵੀ ਫੋਕਸ ਰੱਖਣ ਨੂੰ ਕਿਹਾ ਗਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਬੁਲੇਟ ਸਵਾਰ ਪਟਾਕੇ ਮਾਰਦਾ ਲੰਘਦਾ ਨਜ਼ਰ ਆਵੇ ਤਾਂ ਉਸਨੂੰ ਰੋਕ ਕੇ ਸਬੰਧਤ ਥਾਣੇ ਦੀ ਪੁਲਸ ਨੂੰ ਮੌਕੇ ’ਤੇ ਬੁਲਾ ਕੇ ਉਸ ਖ਼ਿਲਾਫ਼ ਧਾਰਾ 188 ਅਧੀਨ ਕੇਸ ਦਰਜ ਕਰਵਾਇਆ ਜਾਵੇ। ਇਸ ਤੋਂ ਇਲਾਵਾ ਬੁਲੇਟ ਦਾ ਚਲਾਨ ਕੀਤਾ ਜਾਵੇ।
ਇਹ ਵੀ ਪੜ੍ਹੋ : ਜਾਣੋ ਕਿਉਂ ਹੜ੍ਹਾਂ ਦੌਰਾਨ ਵੀ ਨਹੀਂ ਛੱਡਿਆ ਰਾਜਸਥਾਨ ਫੀਡਰ 'ਚ ਪਾਣੀ, ਮੀਤ ਹੇਅਰ ਨੇ ਦੱਸੀ ਅਸਲ ਵਜ੍ਹਾ
ਏ. ਡੀ. ਸੀ. ਪੀ. ਚਾਹਲ ਨੇ ਦੱਸਿਆ ਕਿ ਪਹਿਲੀ ਵਾਰ ਚਲਾਨ ਹੋਣ ’ਤੇ 5000, ਦੂਜੀ ਵਾਰ 10000 ਅਤੇ ਤੀਜੀ ਵਾਰ ਫਿਰ ਤੋਂ ਫੜੇ ਜਾਣ ’ਤੇ ਲਾਇਸੈਂਸ ਜ਼ਬਤ ਕਰ ਕੇ ਬੁਲੇਟ ਨੂੰ ਇੰਪਾਊਂਡ ਕੀਤਾ ਜਾਵੇਗਾ। ਜਿੰਨੀ ਵਾਰ ਵੀ ਬੁਲੇਟ ਨਾਲ ਪਟਾਕੇ ਵਜਾਉਂਦਿਆਂ ਜੇਕਰ ਕੋਈ ਫੜਿਆ ਗਿਆ ਤਾਂ ਓਨੀ ਹੀ ਵਾਰ ਉਸ ਖ਼ਿਲਾਫ਼ ਧਾਰਾ 188 ਅਧੀਨ ਕੇਸ ਦਰਜ ਹੋਵੇਗਾ। ਬੁਲੇਟ ਚਾਲਕਾਂ ਤੋਂ ਉਸਦੇ ਮੋਟਰਸਾਈਕਲ ਦੇ ਮਕੈਨਿਕ ਬਾਰੇ ਪੁੱਛ ਕੇ ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਕੋਲ ਅਜਿਹੀ ਵੀ ਵਿਵਸਥਾ ਹੈ, ਜਿਸ ਵਿਚ ਕੇਸ ਗ਼ੈਰ-ਜ਼ਮਾਨਤੀ ਹੋਵੇਗਾ। ਇਸ ਤੋਂ ਇਲਾਵਾ ਟਰੈਫਿਕ ਪੁਲਸ ਵੀ ਉਨ੍ਹਾਂ ਮਕੈਨਿਕਾਂ ਤੇ ਆਟੋ ਕੰਪਨੀਆਂ ’ਤੇ ਨਜ਼ਰ ਰੱਖੇਗੀ, ਜਿਹੜੇ ਬੁਲੇਟ ਦੇ ਸਾਈਲੈਂਸਰ ਨਾਲ ਛੇੜਖਾਨੀ ਕਰ ਕੇ ਮੋਡੀਫਾਈ ਕਰਦੇ ਹਨ।
ਇਹ ਵੀ ਪੜ੍ਹੋ : ਡੇਢ ਮਹੀਨਾ ਪਹਿਲਾਂ ਪਤੀ ਤੇ ਹੁਣ ਅਮਰੀਕਾ 'ਚ ਇਕਲੌਤੇ ਪੁੱਤ ਦੀ ਹੋਈ ਮੌਤ, ਪਿੱਛੇ ਵਿਲਕਣ ਲਈ ਰਹਿ ਗਈ ਮਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8