ਦਫ਼ਤਰਾਂ ’ਚ ਤਾਇਨਾਤ ਟੈਕਨੀਕਲ ਸਟਾਫ : ਡਾਇਰੈਕਟਰ ਡਿਸਟਰੀਬਿਊਸ਼ਨ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ

Tuesday, Aug 30, 2022 - 03:04 PM (IST)

ਦਫ਼ਤਰਾਂ ’ਚ ਤਾਇਨਾਤ ਟੈਕਨੀਕਲ ਸਟਾਫ : ਡਾਇਰੈਕਟਰ ਡਿਸਟਰੀਬਿਊਸ਼ਨ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ

ਜਲੰਧਰ (ਪੁਨੀਤ) : ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਸਟਾਫ਼ ਦੀ ਕਮੀ ਕਾਰਨ ਮੌਜੂਦਾ ਸਟਾਫ਼ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਹ ਮਾਨਸਿਕ ਰੂਪ ਤੋਂ ਪ੍ਰੇਸ਼ਾਨੀ ਝੱਲ ਰਹੇ ਹਨ। ਫੀਲਡ 'ਚ ਸਟਾਫ ਦੀ ਕਮੀ ਨੂੰ ਲੈ ਕੇ ਪਾਵਰਕਾਮ ਦੇ ਟੈਕਨੀਕਲ ਸਟਾਫ ਨੂੰ ਫੀਲਡ ਅਤੇ ਸਬ-ਸਟੇਸ਼ਨਾਂ 'ਚ ਤਾਇਨਾਤ ਕਰਨ ਸਬੰਧੀ ਡਾਇਰੈਕਟਰ ਡਿਸਟਰੀਬਿਊਸ਼ਨ ਵੱਲੋਂ ਹੁਕਮ ਵੀ ਜਾਰੀ ਕੀਤਾ ਜਾ ਚੁੱਕਾ ਹੈ। ਹਾਲਤ ਇਹ ਹੈ ਕਿ ਸਟਾਫ਼ ਦੀ ਕਮੀ ਦੇ ਬਾਵਜੂਦ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ ਅਤੇ ਕੁਝ ਸਥਾਨਕ ਅਧਿਕਾਰੀਆਂ ਦੀ ਕ੍ਰਿਪਾ ਦ੍ਰਿਸ਼ਟੀ ਸਦਕਾ ਟੈਕਨੀਕਲ ਸਟਾਫ ਦਫ਼ਤਰਾਂ 'ਚ ਤਾਇਨਾਤ ਹੈ।

ਇਹ ਵੀ ਪੜ੍ਹੋ : ਚੋਰਾਂ ਨੇ ਬੋਲਿਆ NRI ਦੇ ਬੰਦ ਪਏ ਘਰ 'ਤੇ ਧਾਵਾ, ਮਹਿੰਗੀ ਵਿਦੇਸ਼ੀ ਸ਼ਰਾਬ ਸਣੇ ਹੋਰ ਵੀ ਸਾਮਾਨ ਚੋਰੀ

ਪਾਵਰਕਾਮ ਨਾਰਥ ਜ਼ੋਨ ਦੇ ਹੈੱਡ ਆਫਿਸ ਸ਼ਕਤੀ ਸਦਨ 'ਚ ਕਈ ਟੈਕਨੀਕਲ ਕਰਮਚਾਰੀ ਦਫ਼ਤਰੀ ਡਿਊਟੀ ਕਰ ਰਹੇ ਹਨ। ਇਸੇ ਇਮਾਰਤ 'ਚ ਚੀਫ਼ ਇੰਜੀਨੀਅਰ ਸਮੇਤ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰ ਵੀ ਮੌਜੂਦ ਹਨ। ਚੀਫ਼ ਇੰਜੀਨੀਅਰ ਦੀ ਨੱਕ ਦੇ ਹੇਠਾਂ ਇਨ੍ਹਾਂ ਕਰਮਚਾਰੀਆਂ ਦੀ ਤਾਇਨਾਤੀ ਅਤੇ ਹੁਕਮਾਂ ਦੀ ਪ੍ਰਵਾਹ ਨਾ ਹੋਣੀ ਸਾਫ਼ ਜ਼ਾਹਰ ਕਰਦਾ ਹੈ ਕਿ ਪੰਜਾਬ ਦੇ ਡਾਇਰੈਕਟਰ ਡਿਸਟਰੀਬਿਊਸ਼ਨ ਦੇ ਹੁਕਮਾਂ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ।

ਜਾਣਕਾਰੀ ਮੁਤਾਬਕ ਸ਼ਕਤੀ ਸਦਨ ਸਥਿਤ ਸਿਵਲ ਡਵੀਜ਼ਨ 'ਚ ਲਾਈਨਮੈਨ ਤਾਇਨਾਤ ਹੈ, ਜਿਹੜਾ ਕਿ ਤਨਖਾਹ ਬਣਾਉਣ ਦਾ ਕੰਮ ਕਰ ਰਿਹਾ ਹੈ। ਇਥੇ ਟੀ. ਐੱਲ. ਟਾਵਰ ਲਾਈਨ ਦੇ ਮੰਡਲ ਦਫ਼ਤਰ 'ਚ ਵੀ ਲਾਈਨਮੈਨ ਲੰਮੇ ਸਮੇਂ ਤੋਂ ਤਾਇਨਾਤ ਹੈ, ਜਿਹੜਾ ਕਿ ਕਲਰਕ ਦਾ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਨਾਲ ਸਰਕਲ ਆਫਿਸ ਦੇ ਗ੍ਰਿੱਡ ਮੈਂਨਟੀਨੈਂਸ ਸਰਕਲ 'ਚ ਜੇ. ਈ. ਦੀ ਡਿਊਟੀ ਲਾਈ ਗਈ ਹੈ, ਜਦੋਂ ਕਿ ਹਰੇਕ ਡਵੀਜ਼ਨ 'ਚ ਜੇ. ਈਜ਼ ਦੀ ਭਾਰੀ ਕਮੀ ਚੱਲ ਰਹੀ ਹੈ। ਚੌਗਿੱਟੀ ਨੇੜੇ ਸਕਾਡਾ ਡਵੀਜ਼ਨ ਵਿਚ ਐੱਸ. ਐੱਸ. ਏ. ਅਤੇ 2 ਆਰ. ਟੀ. ਐੱਮ. ਵੀ ਕੰਮ ਕਰ ਰਹੇ ਹਨ। ਨਾਂ ਨਾ ਛਾਪਣ ਦੀ ਸੂਰਤ ਵਿਚ ਕਰਮਚਾਰੀਆਂ ਦਾ ਕਹਿਣਾ ਹੈ ਕਿ ਚੀਫ਼ ਇੰਜੀਨੀਅਰ ਦੇ ਦਫ਼ਤਰ ਵਾਲੇ ਕੰਪਲੈਕਸ 'ਚ ਇਨ੍ਹਾਂ ਕਰਮਚਾਰੀਆਂ ਦੀ ਤਾਇਨਾਤੀ ਹੋਣ ਕਾਰਨ ਕੋਈ ਖੁੱਲ੍ਹ ਕੇ ਬੋਲਣ ਦੀ ਹਿੰਮਤ ਨਹੀਂ ਕਰਦਾ। ਜੇਕਰ ਕੋਈ ਬੋਲੇਗਾ ਤਾਂ ਉਸਦੀ ਬਦਲੀ ਕਰ ਦਿੱਤੀ ਜਾਵੇਗੀ, ਇਸ ਲਈ ਸਾਰੇ ਖਾਮੋਸ਼ ਹਨ। ਚੀਫ] ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਵੱਲੋਂ ਕੁਝ ਸਮਾਂ ਪਹਿਲਾਂ ਚਾਰਜ ਸੰਭਾਲਿਆ ਗਿਆ ਹੈ। ਯੂਨੀਅਨ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਵੱਲੋਂ ਕਾਰਵਾਈ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ ਤਾਂ ਕਿ ਟੈਕਨੀਕਲ ਸਟਾਫ ਨੂੰ ਦਫਤਰਾਂ ਵਿਚੋਂ ਹਟਾਇਆ ਜਾਵੇ।

ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ 50 ਘੰਟੇ ਤੱਕ ਓਵਰਟਾਈਮ ਕਰ ਰਿਹਾ ਸਬ-ਸਟੇਸ਼ਨ ਸਟਾਫ

ਸਬ-ਸਟੇਸ਼ਨ ਸਟਾਫ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ 50 ਘੰਟੇ ਤੱਕ ਓਵਰਟਾਈਮ ਕਰ ਰਿਹਾ ਹੈ। ਗ੍ਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਵੱਲੋਂ ਇਸ ਦਾ ਲੰਮੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਯੂਨੀਅਨ ਵੱਲੋਂ ਵੱਖ-ਵੱਖ ਸਰਕਲਾਂ ਦੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਜਾ ਰਿਹਾ ਹੈ ਪਰ ਸਮੱਸਿਆ ਦਾ ਹੱਲ ਨਹੀਂ ਹੋ ਪਾ ਰਿਹਾ। ਯੂਨੀਅਨ ਦਾ ਕਹਿਣਾ ਹੈ ਕਿ ਟੈਕਨੀਕਲ ਸਟਾਫ ’ਤੇ ਕੁਝ ਅਧਿਕਾਰੀਆਂ ਦੀ ਮਿਹਰਬਾਨੀ ਹੋਣ ਕਾਰਨ ਉਨ੍ਹਾਂ ਨੂੰ ਫੀਲਡ ਵਿਚ ਜਾਂ ਸਬ-ਸਟੇਸ਼ਨਾਂ ਵਿਚ ਨਹੀਂ ਲਾਇਆ ਜਾ ਰਿਹਾ। ਉਥੇ ਹੀ ਇਸਦੇ ਉਲਟ ਫੀਲਡ ਵਿਚ ਕੰਮ ਕਰਨ ਵਾਲੇ ਸਟਾਫ ਨੂੰ 24 ਘੰਟੇ ਉਪਲੱਬਧ ਰਹਿਣਾ ਪੈ ਰਿਹਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਸਬ-ਸਟੇਸ਼ਨਾਂ 'ਚ ਸਟਾਫ ਦੀ ਭਾਰੀ ਕਮੀ ਕਾਰਨ ਕਈ ਕਰਮਚਾਰੀਆਂ ਨੂੰ 50 ਘੰਟੇ ਤੋਂ ਵੱਧ ਓਵਰਟਾਈਮ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਡਾਇਰੈਕਟਰ ਡਿਸਟਰੀਬਿਊਸ਼ਨ ਵੱਲੋਂ 4 ਜੁਲਾਈ 2022 ਨੂੰ ਪੱਤਰ ਨੰਬਰ 7613/7621 ਜ਼ਰੀਏ ਤਕਨੀਕੀ ਸਟਾਫ ਨੂੰ ਫੀਲਡ ਵਿਚ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਯੂਨੀਅਨ ਨੂੰ ਉਮੀਦ ਜਾਗੀ ਸੀ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਬਣਦੇ ਕਦਮ ਨਹੀਂ ਚੁੱਕੇ ਜਾ ਰਹੇ।

ਸੀ. ਐੱਮ. ਡੀ. ਨੂੰ ਚਿੱਠੀ ਲਿਖਣ ਦੇ ਬਾਵਜੂਦ ਨਹੀਂ ਹੋਇਆ ਹੱਲ

ਗ੍ਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਦਾ ਕਹਿਣਾ ਹੈ ਕਿ ਵੱਖ-ਵੱਖ ਯੂਨੀਅਨਾਂ ਵੱਲੋਂ ਆਪਣੀਆਂ ਪ੍ਰੇਸ਼ਾਨੀਆਂ ਸਬੰਧੀ ਸੀ। ਐੱਮ. ਡੀ. ਨੂੰ ਚਿੱਠੀ ਲਿਖੀ ਜਾ ਚੁੱਕੀ ਹੈ ਪਰ ਇਸਦੇ ਬਾਵਜੂਦ ਸਮੱਸਿਆਵਾਂ ਦਾ ਹੱਲ ਨਹੀਂ ਹੋ ਪਾ ਰਿਹਾ। ਇਸੇ ਕਾਰਨ ਵੱਖ-ਵੱਖ ਯੂਨੀਅਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਜਾ ਰਹੇ ਹਨ। ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਠੇਕਾ ਕਰਮਚਾਰੀਆਂ ਵੱਲੋਂ ਮੰਗਾਂ ਸਬੰਧੀ ਹੜਤਾਲ ਦੀ ਚਿਤਾਵਨੀ ਦਿੱਤੀ ਜਾ ਚੁਕੀ ਹੈ। ਕਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਸੀ. ਐੱਮ. ਡੀ. ਨੂੰ ਇਸ ’ਤੇ ਕਦਮ ਚੁੱਕਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਰਾਦਾ ਕਤਲ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਚੜ੍ਹਿਆ ਪੁਲਸ ਅੜਿੱਕੇ


author

Anuradha

Content Editor

Related News