ਹੁਣ ਦੋਨਾ ਇਲਾਕੇ ਦੇ ਕਿਸਾਨਾਂ ਨੂੰ ਮਿਲੇਗਾ ਬਿਸਤ ਦੋਆਬ ਨਹਿਰ ਦਾ ਪਾਣੀ, ਸਰਵੇ ਸ਼ੁਰੂ
Wednesday, Oct 19, 2022 - 12:36 PM (IST)
ਮੱਲ੍ਹੀਆਂ ਕਲਾਂ (ਟੁੱਟ) : ਵਿਧਾਨ ਸਭਾ ਹਲਕਾ ਨਕੋਦਰ ਅਧੀਨ ਪੈਂਦੇ ਦੋਨਾ ਇਲਾਕੇ ਵਿਚ ਦੀ ਲੰਘ ਰਹੀ ਬਿਸਤ ਦੋਆਬ ਨਹਿਰ ’ਚੋਂ ਫ਼ਸਲਾਂ ਵਾਸਤੇ ਨਹਿਰੀ ਪਾਣੀ ਲਈ ਨਿਕਲਣ ਵਾਲੇ ਸੂਏ ਮੁੜ ਚਾਲੂ ਕਰਨ ਲਈ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵੱਲੋਂ ਚੱਕਬੰਦੀ ਸਰਵੇ ਸ਼ੁਰੂ ਕੀਤੇ ਗਏ ਹਨ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਹਿਰੀ ਵਿਭਾਗ ਪੰਜਾਬ ਦੇ ਜੇ. ਈ. ਅਜੇ ਬੜੈਚ ਨੇ ਸਰਵੇ ਦਾ ਨਿਰੀਖਣ ਕਰਨ ਦੌਰਾਨ ਕੀਤਾ।
ਇਹ ਵੀ ਪੜ੍ਹੋ - ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ
ਉਨ੍ਹਾਂ ਹੋਰ ਆਖਿਆ ਕਿ ਬਿਸਤ ਦੋਆਬ ਨਹਿਰ ’ਚੋਂ ਨਿਕਲਣ ਵਾਲੇ ਸੂਏ ਕਿਸਾਨਾਂ ਦੇ ਖੇਤਾਂ ’ਚੋਂ ਗ਼ਾਇਬ ਹੋ ਗਏ ਹਨ। ਸਰਵੇ ਕਰ ਕੇ ਉਨ੍ਹਾਂ ਨੂੰ ਫ਼ਸਲਾਂ ਦੇ ਪਾਣੀ ਲਈ ਮੁੜ ਚਾਲੂ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਜਲਦ ਫ਼ਸਲਾ ਨੂੰ ਲਾਉਣ ਵਾਲਾ ਨਹਿਰੀ ਪਾਣੀ ਮਿਲੇਗਾ। ਇਨ੍ਹਾਂ ਰਾਹੀਂ ਨਹਿਰੀ ਪਾਣੀ ਦੀ ਖੇਤੀ ਲਈ ਸੁਚੱਜੇ ਢੰਗ ਨਾਲ ਵਰਤੋਂ ਹੋਵੇਗੀ, ਜਿਸ ਨਾਲ ਧਰਤੀ ਹੇਠਲਾ ਪਾਣੀ ਰਿਚਾਰਜ ਹੋਵੇਗਾ। ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ। ਨਹਿਰੀ ਪਾਣੀ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਅਥਾਹ ਵਾਧਾ ਹੁੰਦਾ ਹੈ ਤੇ ਪਾਣੀ ਤੇ ਖਾਦਾਂ ਦੀ ਕਾਫ਼ੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ: ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਨਵੰਬਰ ਮਹੀਨਾ, ਰੋਜ਼ਾਨਾ ਕਰਵਾਏ ਜਾਣਗੇ ਸਮਾਗਮ
ਜ਼ਿਕਰਯੋਗ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਦੋਨਾ ਇਲਾਕਾ ਡਾਰਕ ਜ਼ੋਨ ਵਿੱਚ ਆਉਂਦਾ ਹੈ ਤੇ ਇਥੇ 200 ਫੁੱਟ ਤੋਂ ਡੂੰਘੇ ਬੋਰਾਂ 'ਚੋਂ ਪਾਣੀ ਕੱਢਿਆ ਜਾਂਦਾ ਹੈ। ਦਿਨੋਂ ਦਿਨ ਪਾਣੀ ਹੋਰ ਡੂੰਘਾ ਹੋ ਰਿਹਾ ਹੈ ਤੇ ਖੇਤੀ ਲਈ ਪਾਣੀ ਦੀ ਕਿੱਲਤ ਵੱਡੀ ਸਮੱਸਿਆ ਬਣ ਰਹੀ ਹੈ। ਜੇਕਰ ਨਹਿਰੀ ਪਾਣੀ ਰਾਹੀਂ ਖੇਤੀ ਕੀਤੀ ਜਾਵੇ ਤਾਂ ਜਿੱਥੇ ਪੀਣ ਵਾਲੇ ਪਾਣੀ ਦੀ ਬੱਚਤ ਹੋਵੇਗੀ ਉਥੇ ਹੀ ਕਿਸਾਨਾਂ ਨੂੰ ਵੀ ਵੱਡਾ ਫ਼ਾਇਦਾ ਮਿਲੇਗਾ।
ਨੋਟ: ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦਾ ਫ਼ੈਸਲਾ ਤੁਹਾਨੂੰ ਕਿਵੇਂ ਲੱਗਾ ? ਕੁਮੈਂਟ ਕਰਕੇ ਦੱਸੋ