ਭਾਜਪਾ ਨੂੰ ਜੇ ਆਪਣੀ ਤਾਕਤ ’ਤੇ ਗਰੂਰ ਤਾਂ 'ਆਪ' ਨੂੰ ਆਪਣੇ ਰਾਸ਼ਟਰਵਾਦ ’ਤੇ : ਮੰਤਰੀ ਧਾਲੀਵਾਲ

Wednesday, Oct 05, 2022 - 11:22 AM (IST)

ਭਾਜਪਾ ਨੂੰ ਜੇ ਆਪਣੀ ਤਾਕਤ ’ਤੇ ਗਰੂਰ ਤਾਂ 'ਆਪ' ਨੂੰ ਆਪਣੇ ਰਾਸ਼ਟਰਵਾਦ ’ਤੇ : ਮੰਤਰੀ ਧਾਲੀਵਾਲ

ਜਲੰਧਰ (ਧਵਨ) : ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜੇ ਭਾਜਪਾ ਨੂੰ ਆਪਣੀ ਤਾਕਤ ’ਤੇ ਗਰੂਰ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਆਪਣੇ ਰਾਸ਼ਟਰਵਾਦ ’ਤੇ ਗਰੂਰ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਲੋਟਸ ਪੰਜਾਬ ’ਚ ਫੇਲ੍ਹ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸਰਕਾਰ ਨਾਲ ਪੂਰੀ ਤਰ੍ਹਾਂ ਖੜ੍ਹੇ ਰਹੇ ਹਨ। ਭਾਜਪਾ ਦੀਆਂ ਤਾਨਾਸ਼ਾਹੀ ਨੀਤੀਆਂ ਦੇਸ਼ ’ਚ ਲੋਕਤੰਤਰ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀਆਂ। ਆਮ ਆਦਮੀ ਪਾਰਟੀ ਦੇ ਹਰੇਕ ਵਿਧਾਇਕ ਤੇ ਵਾਲੰਟੀਅਰ ’ਚ ਰਾਸ਼ਟਰਵਾਦ ਦੀ ਭਾਵਨਾ ਭਰੀ ਹੋਈ ਹੈ ਅਤੇ ਕੋਈ ਵੀ ਵਿਧਾਇਕ ਭਾਜਪਾ ਦੇ ਝਾਂਸੇ ’ਚ ਨਹੀਂ ਆਉਣ ਵਾਲਾ।

ਇਹ ਵੀ ਪੜ੍ਹੋ: ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਵਟਸਐਪ ’ਤੇ ਕਪੂਰਥਲਾ ਦੇ DC ਦੀ ਤਸਵੀਰ ਲਗਾ ਇੰਝ ਕਰ ਰਹੇ ਨੇ ਠੱਗੀ

ਧਾਲੀਵਾਲ ਨੇ ਪੰਜਾਬ ਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਖੰਨਾ ਦਾਣਾ ਮੰਡੀ ਸਮੇਤ ਅਨੇਕਾਂ ਮੰਡੀਆਂ ਦਾ ਦੌਰਾ ਕਰ ਕੇ ਝੋਨੇ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਮੰਡੀਆਂ ’ਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਣਗੇ। ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪਾਬੰਦ ਹੈ। ਜਿਨ੍ਹਾਂ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ’ਤੇ ਵਿਸ਼ੇਸ਼ ਗਿਰਦਾਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰਾਂ ਦੀ ਰਿਪੋਰਟ ਆਉਂਦੇ ਹੀ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ। ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕੋਈ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਦੁਬਈ ’ਚ ਬੈਠ ਫੇਸਬੁੱਕ ’ਤੇ ਇਤਰਾਜ਼ਯੋਗ ਪੋਸਟਾਂ ਪਾ ਰਿਹਾ ਸੀ ਸ਼ਖ਼ਸ, ਟਾਰਗੇਟ 'ਤੇ ਰਾਜਨੇਤਾ ਸਣੇ ਨੇ ਇਹ ਲੋਕ


author

Harnek Seechewal

Content Editor

Related News