ਜ਼ਿਆਦਾ ਵਿਆਜ ਦਾ ਲਾਭ ਲੈਣ ਲਈ ਤੁਸੀਂ ਵੀ ਕਰ ਸਕਦੇ ਹੋ ਫਿਕਸਡ ਡਿਪਾਜ਼ਿਟ ''ਚ ਨਿਵੇਸ਼

10/31/2019 1:47:42 PM

ਨਵੀਂ ਦਿੱਲੀ — ਫਿਕਸਡ ਡਿਪਾਜ਼ਿਟ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਨਿਵੇਸ਼ ਵਿਕਲਪ ਹੈ। ਜੇਕਰ ਤੁਸੀਂ ਫਿਕਸਡ ਡਿਪਾਜ਼ਿਟ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਜਿਸ ਗਾਹਕ ਦਾ ਬੈਂਕ 'ਚ ਬਚਤ ਖਾਤਾ ਹੈ ਉਹ ਟਰਮ ਡਿਪਾਜ਼ਿਟ ਖਾਤਾ ਖੁੱਲ੍ਹਵਾ ਸਕਦਾ ਹੈ। ਕਈ ਬੈਂਕ ਬਚਤ ਖਾਤਾ ਹੋਣ 'ਤੇ ਐਫ.ਡੀ. ਖੋਲ੍ਹਣ ਦਾ ਵਿਕਲਪ ਦਿੰਦੇ ਹਨ।

ਕਿੰਨਾ ਪੈਸਾ ਕਰ ਸਕਦੇ ਹੋ ਨਿਵੇਸ਼

ਫਿਕਸਡ ਡਿਪਾਜ਼ਿਟ 'ਚ ਪੈਸਾ ਲਗਾਉਣ ਲਈ ਹਰ ਬੈਂਕ ਦੇ ਵੱਖ-ਵੱਖ ਨਿਯਮ ਹੁੰਦੇ ਹਨ। ਹਾਲਾਂਕਿ ਐਫ.ਡੀ. 'ਚ ਵਧ ਤੋਂ ਵਧ ਰਾਸ਼ੀ ਦੀ ਕੋਈ ਹੱਦ ਨਹੀਂ ਹੈ।

ਕਿੰਨੇ ਸਮੇਂ ਲਈ ਕਰ ਸਕਦੇ ਹੋ ਨਿਵੇਸ਼

ਕਿਸੇ ਵੀ ਬੈਂਕ 'ਚ ਐਫ.ਡੀ. ਖੋਲ੍ਹਣ ਲਈ ਘੱਟੋ-ਘੱਟ ਜਾਂ ਵਧ ਤੋਂ ਵਧ ਸਮਾਂ ਹੱਦ ਵੱਖ-ਵੱਖ ਹੋ ਸਕਦੀ ਹੈ। ਆਮਤੌਰ 'ਤੇ ਘੱਟੋ-ਘੱਟ 7 ਦਿਨ ਅਤੇ ਵਧ ਤੋਂ ਵਧ 10 ਸਾਲ ਤੱਕ ਦੀ ਐਫ.ਡੀ. 'ਚ ਨਿਵੇਸ਼ ਕੀਤਾ ਜਾ ਸਕਦਾ ਹੈ। ਤੁਸੀਂ ਆਪਣੀ ਸਹੂਲਤ ਅਨੁਸਾਰ ਸਮਾਂ ਮਿਆਦ ਦੀ ਚੋਣ ਕਰ ਸਕਦੇ ਹੋ। 

ਕਿੰਨਾ ਮਿਲਦਾ ਹੈ ਵਿਆਜ

ਇਕ ਸਾਲ ਦੀ ਮਿਆਦ ਲਈ ਵੱਖ-ਵੱਖ ਬੈਂਕਾਂ 'ਚ ਮਿਲਣ ਵਾਲਾ ਵਿਆਜ

IDFC First Bank- 8%

RBL Bank -7.60%

Lakshmi Vilas Bank 7.50%

Indusind Bank 7.25%

Yes Bank 7.25%


2 ਸਾਲ ਦੀ ਮਿਆਦ ਲਈ ਮਿਲਣ ਵਾਲਾ ਵਿਆਜ

IDFC First Bank 8%

RBL Bank 7.65%

DCB Bank 7.50%

Lakshmi Vilas Bank 7.50%

AU Small Finance Bank 7.50%

5 ਸਾਲ ਦੀ ਮਿਆਦ ਲਈ ਮਿਲਣ ਵਾਲਾ ਵਿਆਜ

DCB Bank 7.75%

IDFC First Bank 7.50%

RBL Bank 7.50%

Au Small Finance Bank 7.50%


ਪੰਜ ਸਾਲ ਤੋਂ ਜ਼ਿਆਦਾ ਮਿਆਦ ਵਾਲੀ ਐਫ.ਡੀ. 'ਚ ਨਿਵੇਸ਼ ਕਰਕੇ ਤੁਸੀਂ ਆਮਦਨ ਟੈਕਸ ਛੋਟ ਦਾ ਲਾਭ ਲੈ ਸਕਦੇ ਹੋ। ਆਮਦਨ ਟੈਕਸ ਦੀ ਧਾਰਾ 80ਸੀ ਦੇ ਤਹਿਤ ਤੁਸੀਂ ਟੈਕਸ ਸੇਵਿੰਗ ਐਫ.ਡੀ. 'ਚ 1.50 ਲੱਖ ਰੁਪਏ ਤੱਕ ਦਾ ਨਿਵੇਸ਼ ਕਰਕੇ ਡਿਡਕਸ਼ਨ ਦਾ ਲਾਭ ਲੈ ਸਕਦੇ ਹੋ। ਹਾਲਾਂਕਿ ਮਚਿਊਰਿਟੀ 'ਤੇ ਤੁਹਾਨੂੰ ਜਿਹੜਾ ਵਿਆਜ ਮਿਲੇਗਾ ਉਹ ਟੈਕਸ ਫਰੀ ਨਹੀਂ ਹੋਵੇਗਾ।


Related News