ਆਪਣੇ ਫਿਕਸਡ ਡਿਪਾਜ਼ਿਟ ਬਦਲੇ ਵੀ ਲੈ ਸਕਦੇ ਹੋ ਲੋਨ, ਮਿਲੇਗਾ ਲਾਭ

Monday, Aug 05, 2019 - 01:08 PM (IST)

ਆਪਣੇ ਫਿਕਸਡ ਡਿਪਾਜ਼ਿਟ ਬਦਲੇ ਵੀ ਲੈ ਸਕਦੇ ਹੋ ਲੋਨ, ਮਿਲੇਗਾ ਲਾਭ

ਨਵੀਂ ਦਿੱਲੀ — ਪਰਿਵਾਰ 'ਚ ਅਚਾਨਕ ਆਈ ਪੈਸੇ ਦੀ ਤੰਗੀ ਕਈ ਵਾਰ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ। ਇਸ ਲਈ ਕਈ ਵਾਰ ਕਰਜ਼ਾ ਵੀ ਲੈਣਾ ਪੈ ਸਕਦਾ ਹੈ। ਤੁਹਾਨੂੰ ਲੋਨ ਤਾਂ ਕਈ ਥਾਵਾਂ ਤੋਂ ਮਿਲ ਜਾਣਗੇ, ਪਰ ਸਭ ਤੋਂ ਸੁਰੱਖਿਅਤ ਤਰੀਕਾ ਤੁਹਾਡੀ ਐਫ.ਡੀ. 'ਤੇ ਮਿਲਣ ਵਾਲਾ ਲੋਨ ਹੈ। FD(ਫਿਕਸਡ ਡਿਪਾਜ਼ਿਟ) ਨੂੰ ਤੋੜਣ ਦੀ ਬਜਾਏ ਇਸ 'ਤੇ ਲੋਨ ਲੈਣ ਦਾ ਵਿਕਲਪ ਚੁਣਿਆ ਜਾ ਸਕਦਾ ਹੈ। 

ਮਾਹਰਾਂ ਦਾ ਕਹਿਣਾ ਹੈ ਕਿ ਵਿਅਕਤੀ ਐਫ.ਡੀ. ਦੇ ਖਿਲਾਫ ਕਰਜ਼ਾ ਲੈਣ ਦਾ ਵਿਕਲਪ ਚੁਣ ਸਕਦਾ ਹੈ। ਆਮਤੌਰ 'ਤੇ ਪਰਸਨਲ ਲੋਨ 'ਤੇ ਵਿਆਜ ਦਰ 14 ਫੀਸਦੀ ਤੋਂ ਲੈ ਕੇ 30 ਫੀਸਦੀ ਤੱਕ ਸਾਲਾਨਾ ਹੁੰਦੀ ਹੈ। ਤੁਹਾਡੀ FD ਦੇ ਬਦਲੇ ਲੋਨ ਲੈਣ ਦੇ ਬਾਅਦ ਵੀ ਤੁਹਾਨੂੰ ਤੁਹਾਡੇ ਜਮ੍ਹਾ 'ਤੇ ਵਿਆਜ ਮਿਲਦਾ ਰਹਿੰਦਾ ਹੈ। 
ਹਾਲਾਂਕਿ ਇਹ ਸਮਝਣਾ ਜ਼ਰੂਰੀ ਹੈ ਕਿ FD ਦੇ ਬਦਲੇ ਲੋਨ ਬੈਂਕਾਂ ਦੁਆਰਾ ਦਿੱਤੀ ਗਈ ਓਵਰਡਰਾਫਟ ਸਹੂਲਤ ਤੋਂ ਵੱਖ ਹੈ। ਓਵਰਡ੍ਰਾਫਟ ਉਸ ਸਮੇਂ ਹੁੰਦਾ ਹੈ ਜਦੋਂ ਬੈਂਕ ਗਾਹਕ ਨੂੰ ਇਕ ਨਿਸ਼ਚਿਤ ਹੱਦ ਤੱਕ ਆਪਣੇ ਖਾਤੇ ਵਿਚੋਂ ਕੁਝ ਵਾਧੂ ਰਾਸ਼ੀ ਕਢਵਾਉਣ ਦੀ ਆਗਿਆ ਦਿੰਦਾ ਹੈ। ਇਸ ਤੋਂ ਇਲਾਵਾ ਗਾਹਕ ਦੀ ਪ੍ਰੋਫਾਈਲ ਅਤੇ ਕ੍ਰੈਡਿਟ ਸਕੋਰ ਦੇ ਆਧਾਰ 'ਤੇ ਹੋਰ ਗੱਲਾਂ ਤੋਂ ਇਲਾਵਾ, ਓਵਰਡਰਾਫਟ ਕ੍ਰੈਡਿਟ ਹੱਦ ਵੀ ਸਮੇਂ-ਸਮੇਂ 'ਤੇ ਬਦਲਦੀ ਰਹਿੰਦੀ ਹੈ। ਓਵਰਡਰਾਫਟ ਦੇ ਮਾਮਲੇ 'ਚ ਭੁਗਤਾਨ ਕੀਤਾ ਗਿਆ ਵਿਆਜ ਆਮਤੌਰ 'ਤੇ ਲੋਨ 'ਤੇ ਦਿੱਤੇ ਗਏ ਵਿਆਜ ਤੋਂ ਜ਼ਿਆਦਾ ਹੁੰਦਾ ਹੈ। 

FD ਦੇ ਬਦਲੇ ਲੋਨ ਲੈਣ ਦੇ ਕੀ ਹਨ ਫਾਇਦੇ ਜਾਣੋ

- FD ਨੂੰ ਤੋੜਣ ਦੀ ਜ਼ਰੂਰਤ ਨਹੀਂ ।
- ਘੱਟ ਵਿਆਜ ਦਰ
- ਕਿਸੇ ਵੀ ਤਰ੍ਹਾਂ ਦੇ ਫਿਕਸਡ ਡਿਪਾਜ਼ਿਟ(ਘਰੇਲੂ ਅਤੇ ਐਨ.ਆਰ.ਆਈ. ਐਫ.ਡੀ.) 'ਤੇ ਲਾਭ ਲਿਆ ਜਾ ਸਕਦਾ ਹੈ।
- ਦਸਤਾਵੇਜ਼ਾਂ ਦੀ ਘੱਟ ਪਰੇਸ਼ਾਨੀ
- ਕੋਈ ਪ੍ਰੋਸੈਸਿੰਗ ਫੀਸ ਨਹੀਂ


Related News