ਨੌਕਰੀ ਜਾਣ ਦਾ ਹੈ ਡਰ ਤਾਂ ਪਰੇਸ਼ਾਨੀ ਤੋਂ ਬਚਣ ਲਈ ਕਰੋ ਇਹ ਕੰਮ

11/13/2019 1:22:15 PM

ਨਵੀਂ ਦਿੱਲੀ — ਨੌਕਰੀ ਜਾਣ ਦਾ ਡਰ ਅੱਜਕੱਲ੍ਹ ਹਰ ਕਿਸੇ ਦੇ ਸਿਰ 'ਤੇ ਮੰਡਰਾ ਰਿਹਾ ਹੈ। ਦਿੱਗਜ IT ਕੰਪਨੀਆਂ ਤੋਂ ਲੈ ਕੇ ਸਟਾਰਟ ਅੱਪ ਮੀਡੀਆ ਹੋਵੇ ਜਾਂ ਕਾਰਪੋਰੇਟ ਸੈਕਟਰ ਹਰ ਥਾਂ ਮੰਦੀ ਦੀ ਮਾਰ ਲੋਕਾਂ ਦੀਆਂ ਨੌਕਰੀਆਂ ਨਿਗਲ ਰਹੀ ਹੈ। ਹੁਣ ਅਜਿਹੇ ਹਾਲਾਤਾਂ 'ਚ ਬਿਹਤਰ ਹੋਵੇਗਾ ਕਿ ਸਮੇਂ 'ਤੇ ਆਪਣੇ ਵਿੱਤੀ ਪੋਰਟਫੋਲਿਓ ਨੂੰ ਠੀਕ ਕੀਤਾ ਜਾਵੇ।

ਤੁਹਾਡਾ 'ਬੈਕ ਅੱਪ' ਪਲਾਨ ਤੁਹਾਨੂੰ ਆਰਥਿਕ ਅਨਿਸ਼ਚਿਤਤਾ ਲਈ ਤਿਆਰ ਕਰੇਗਾ। STP ਜ਼ਰੀਏ ਬਜ਼ਾਰ 'ਚ ਕਿਸ਼ਤਾਂ 'ਚ ਨਿਵੇਸ਼ ਕਰੋ। 

ਨੌਕਰੀ ਜਾਣ ਦਾ ਹੋਵੇ ਡਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

1. ਐਮਰਜੈਂਸੀ ਫੰਡ ਤਿਆਰ ਰੱਖੋ
2. ਆਪਣੇ ਖਰਚਿਆਂ ਦਾ ਅਨੁਮਾਨ ਲਗਾਓ
3. ਜ਼ਰੂਰੀ ਖਰਚਿਆਂ ਦੀ ਗਣਨਾ ਕਰੋ
4. ਨੌਕਰੀ ਛੱਡਣ 'ਤੇ ਪ੍ਰਾਪਤ ਹੋਈ ਰਕਮ ਨੂੰ ਸਾਵਧਾਨੀ ਨਾਲ ਖਰਚ ਕਰੋ।
5. ਢੁਕਵਾਂ ਬੀਮਾ ਕਵਰ ਲਵੋ।
6. ਰਿਟਾਇਰਮੈਂਟ ਲਈ ਨਿਵੇਸ਼ ਜ਼ਰੂਰ ਕਰੋ।
7. ਨਿਵੇਸ਼ 'ਤੇ ਮਿਲ ਰਹੇ ਮੁਨਾਫੇ ਦਾ ਮੁਲਾਂਕਣ ਕਰੋ। 
8. ਟੈਕਸ ਦੇਣਦਾਰੀ 'ਤੇ ਧਿਆਨ ਦਿਓ।
9. ਨਵੀਂ ਨੌਕਰੀ ਦੀ ਭਾਲ ਸਮਾਂ ਰਹਿੰਦੇ ਕਰ ਲਓ।
10. ਹੁਨਰ ਵਿਕਾਸ 'ਤੇ ਧਿਆਨ ਕੇਂਦਰਤ ਕਰੋ।


1. ਐਮਰਜੈਂਸੀ ਫੰਡ ਤਿਆਰ ਰੱਖੋ 

ਇਸ ਲਈ 5 ਤੋਂ 6 ਮਹੀਨਿਆਂ ਦਾ ਖਰਚਾ ਬਚਾ ਕੇ ਆਪਣੇ ਕੋਲ ਰੱਖੋ। ਲੋੜ ਪੈਣ 'ਤੇ ਨਿਕਾਸੀ ਦੇ ਵਿਕਲਪ ਨੂੰ ਚੁਣ ਸਕਦੇ ਹੋ। ਇਸਦੇ ਲਈ ਤੁਸੀਂ ਤਰਲ ਫੰਡ 'ਚ ਨਿਵੇਸ਼ ਵੱਖ ਤੋਂ ਬਚਾ ਕੇ ਰੱਖੋ।

2. ਆਪਣੇ ਖਰਚਿਆਂ ਦਾ ਮੁਲਾਂਕਣ ਕਰੋ

ਆਪਣੇ ਖਰਚਿਆਂ ਦਾ ਮੁਲਾਂਕਣ ਕਰਨ ਲਈ ਹਰ ਮਹੀਨੇ ਦੇ ਬਜਟ 'ਤੇ ਨਜ਼ਰ ਰੱਖੋ। ਜ਼ਰੂਰੀ ਅਤੇ ਬੇਲੋੜੇ ਖਰਚਿਆਂ ਵਿਚਕਾਰ ਦੇ ਫਰਕ ਨੂੰ ਸਮਝੋ। ਬੱਚਿਆਂ ਦੀ ਫੀਸ, ਕਿਰਾਇਆ, ਬਿੱਲ ਭੁਗਤਾਨ ਦੀ ਯੋਜਨਾ ਬਣਾਓ। ਬੇਲੋੜੇ ਖਰਚਿਆਂ ਤੋਂ ਬਚਣਾ ਹਮੇਸ਼ਾ ਹੀ ਚੰਗਾ ਰਹਿੰਦਾ ਹੈ।

3. ਵਾਧੂ ਆਮਦਨੀ ਸਰੋਤਾਂ ਦੀ ਭਾਲ ਕਰੋ 

ਆਪਣੀ ਬਿਹਤਰੀ ਲਈ ਵਾਧੂ ਆਮਦਨੀ ਦੀ ਭਾਲ ਕਰੋ। ਫ੍ਰੀਲਾਂਸ ਕੰਮ ਦੁਆਰਾ ਕਮਾਉਣਾ ਵੀ ਇਕ ਵਿਕਲਪ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਨਿਵੇਸ਼ ਕਰਕੇ ਡਿਵੀਡੈਂਡ ਜਾਂ ਵਿਆਜ ਵੀ ਕਮਾ ਸਕਦੇ ਹੋ।

4. ਤਨਖਾਹ ਤੋਂ ਮਿਲੇ ਪੇ-ਆਊਟ ਦੀ ਯੋਜਨਾ ਬਣਾਓ

ਨੌਕਰੀ ਜਾਣ 'ਤੇ ਪ੍ਰਾਪਤ ਹੋਏ ਪੈਸੇ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ। ਯੋਜਨਾ ਬਣਾਓ ਅਤੇ ਉਸ ਪੈਸੇ ਨੂੰ ਸਹੀ ਜਗ੍ਹਾ ਤੇ ਲਗਾਓ।

5. ਬੀਮੇ ਦਾ ਢੁਕਵਾਂ ਕਵਰ ਲਓ

ਚੰਗੀ ਯੋਜਨਾਬੰਦੀ ਲਈ ਟਰਮ ਅਤੇ ਸਿਹਤ ਬੀਮੇ ਦਾ ਸਹੀ ਕਵਰ ਲੈਣਾ ਚਾਹੀਦਾ ਹੈ।

6. ਰਿਟਾਇਰਮੈਂਟ ਦੇ ਪੈਸੇ ਖਰਚ ਨਾ ਕਰੋ

PF ਤੋਂ ਪ੍ਰਾਪਤ ਕੀਤੀ ਰਕਮ ਖਰਚ ਨਾ ਕਰਨਾ ਹੀ ਸਮਝਦਾਰੀ ਹੈ। ਰਿਟਾਇਰਮੈਂਟ ਲਈ ਕੁਝ ਪੈਸਾ ਬਚਾ ਕੇ ਰੱਖਣਾ ਚਾਹੀਦਾ ਹੈ।

7. ਟੈਕਸ ਦੇਣਦਾਰੀ ਵੱਲ ਧਿਆਨ ਦਿਓ

ਨੌਕਰੀ ਛੱਡਣ 'ਤੇ ਮਿਲੇ ਪੈਸਿਆਂ 'ਤੇ ਲੱਗਣ ਵਾਲੇ ਟੈਕਸ ਦੀ ਯੋਜਨਾ ਬਣਾਓ। ਇਸ ਲਈ ਕਿਸੇ ਵਿੱਤੀ ਸਲਾਹਕਾਰ ਦੀ ਸਹਾਇਤਾ ਲਓ।

8. ਨਵੀਂ ਨੌਕਰੀ ਦੀ ਭਾਲ ਸਮਾਂ ਰਹਿੰਦੇ ਕਰ ਲੈਣਾ ਚੰਗਾ ਹੁੰਦੈ

ਨੌਕਰੀ ਛੱਡਣ ਤੋਂ ਬਾਅਦ ਜਾਂ ਫਿਰ ਪਹਿਲਾਂ(ਨੋਟਿਸ ਪੀਰੀਅਡ) ਦੌਰਾਨ ਕਿਸੇ ਨਵੀਂ ਨੌਕਰੀ ਦੀ ਭਾਲ ਤੇਜ਼ੀ ਨਾਲ ਕਰ ਲੈਣੀ ਚਾਹੀਦੀ ਹੈ। ਨੌਕਰੀ ਦੀ ਭਾਲ ਨੈੱਟਵਰਕਿੰਗ ਦੁਆਰਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਆਪਣੇ ਸਕਿੱਲ ਵਧਾਉਣ 'ਤੇ ਫੋਕਸ ਕਰਨਾ ਜ਼ਰੂਰੀ ਹੈ।


Related News