ਰਿਟਾਇਰਮੈਂਟ ਦੇ ਬਾਅਦ ਵੀ ਚਾਹੁੰਦੇ ਹੋ ਸ਼ਾਨਦਾਰ ਜ਼ਿੰਦਗੀ ਤਾਂ ਜਾਣੋ ਨਿਵੇਸ਼ ਨਾਲ ਜੁੜੀਆਂ ਜ਼ਰੂਰੀ ਗੱਲਾਂ

05/12/2019 10:34:13 AM

ਨਵੀਂ ਦਿੱਲੀ—ਜੇਕਰ ਤੁਸੀਂ ਚਾਹੁੰਦੇ ਹੋ ਕਿ ਰਿਟਾਇਰਮੈਂਟ ਦੇ ਬਾਅਦ ਤੁਹਾਡੀ ਲਾਈਫ ਚੰਗੀ ਤਰ੍ਹਾਂ ਨਾਲ ਚੱਲੇ ਤਾਂ ਉਸ ਦੇ ਲਈ ਤੁਹਾਨੂੰ ਪਹਿਲਾਂ ਤੋਂ ਪੈਸਾ ਬਚਾ ਕੇ ਚੱਲਣਾ ਚਾਹੀਦਾ ਹੈ। ਜਿਸ ਤਰ੍ਹਾਂ ਨਾਲ ਮਹਿੰਗਾਈ ਵਧਦੀ ਜਾ ਰਹੀ ਹੈ ਤਾਂ ਉਸ ਨੂੰ ਦੇਖਦੇ ਹੋਏ ਭਵਿੱਖ 'ਚ ਅੱਜ ਦੇ ਮੁਕਾਬਲੇ ਜ਼ਿਆਦਾ ਫੰਡ ਦੀ ਲੋੜ ਹੋਵੇਗੀ। ਤੁਸੀਂ ਜਿੰਨੀ ਜ਼ਲਦੀ ਸ਼ੁਰੂਆਤ ਕਰੋਗੇ ਰਿਟਾਇਰਮੈਂਟ ਲਈ ਓਨਾ ਹੀ ਜ਼ਿਆਦਾ ਫੰਡ ਜਮ੍ਹਾ ਕਰ ਪਾਓਗੇ। ਇਸ ਲਈ ਤੁਸੀਂ ਇਕਵਟੀ-ਓਰੀਐਂਟੇਡ ਐਸੇੱਟ 'ਚ ਵੱਡੇ ਅਮਾਊਂਟ ਦਾ ਨਿਵੇਸ਼ ਕਰੋ ਅਤੇ ਨਾਲ ਲੋੜ ਲਈ ਫੰਡ ਵੀ ਰੱਖੋ।
ਛੇਤੀ ਨਿਵੇਸ਼ ਕਰੋ ਸ਼ੁਰੂ—ਲਾਈਫ 'ਚ ਜਿੰਨਾ ਛੇਤੀ ਨਿਵੇਸ਼ ਸ਼ੁਰੂ ਕਰੋਗੇ ਤਾਂ ਥੋੜ੍ਹੀ ਜਿਹੀ ਬਚਤ ਦੇ ਨਾਲ ਵੀ ਭਵਿੱਖ ਲਈ ਵੱਡਾ ਫੰਡ ਜਮ੍ਹਾ ਕਰ ਪਾਓਗੇ। 25 ਸਾਲ ਦੀ ਉਮਰ 'ਚ ਪ੍ਰਤੀ ਮਹੀਨੇ 1,821 ਰੁਪਏ ਤੱਕ ਦੇ ਨਿਵੇਸ਼ ਤੋਂ 55 ਸਾਲ ਦੀ ਉਮਰ ਤੱਕ 1 ਕਰੋੜ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ। ਅਜਿਹਾ ਉਦੋਂ ਹੋਵੇਗਾ ਜਦੋਂ ਤੁਹਾਡਾ ਨਿਵੇਸ਼ 14 ਫੀਸਦੀ ਦੇ ਚੱਕਰ ਵਾਧੇ ਨਾਲ ਵਧੇਗਾ। ਉੱਧਰ ਜੇਕਰ ਦੇਰੀ ਨਾਲ ਸੇਵਿੰਗ ਕੀਤੀ ਜਾਵੇਗੀ ਤਾਂ ਹਰ ਮਹੀਨੇ ਜ਼ਿਆਦਾ ਬਚਤ ਕਰਨੀ ਹੋਵੇਗੀ।
ਇਕਵਟੀ 'ਚ ਕਰੋ ਜ਼ਿਆਦਾ ਨਿਵੇਸ਼—ਰਿਟਾਇਰਮੈਂਟ ਤੋਂ 25-30 ਸਾਲ ਦਾ ਸਮਾਂ ਠੀਕ ਤਰ੍ਹਾਂ ਨਾਲ ਬਿਤਾਉਣ ਲਈ ਇਕ ਵੱਡੀ ਅਮਾਊਂਟ ਦੀ ਲੋੜ ਹੋਵੇਗੀ। ਨਿਵੇਸ਼ ਇਕਵਟੀ 'ਚ ਹੋਵੇਗਾ ਤਾਂ ਜ਼ਿਆਦਾ ਫੰਡ ਪ੍ਰਾਪਤ ਕੀਤਾ ਜਾ ਸਕਦਾ ਹੈ। 25-30 ਸਾਲਾਂ 'ਚ ਰਿਟਾਇਰਮੈਂਟ ਸੇਵਿੰਗ ਦਾ ਘੱਟੋ-ਘੱਟ 80 ਫੀਸਦੀ ਇਕਵਟੀ 'ਚ ਨਿਵੇਸ਼ ਕਰਨਾ ਚਾਹੀਦਾ, ਕਿਉਂਕਿ ਇਸ ਨਾਲ 12-14 ਫੀਸਦੀ ਦਾ ਚੱਕਰ ਵਾਧਾ ਵਿਆਜ ਮਿਲੇਗਾ। 30 ਸਾਲ ਦੀ ਉਮਰ 'ਚ ਹਰ ਮਹੀਨੇ ਪੀਪੀਐੱਫ 'ਚ 5,000 ਰੁਪਏ ਈ.ਐੱਲ.ਐੱਸ.ਐੱਸ. ਫੰਡ 'ਚ 5,000 ਰੁਪਏ ਸੇਵ ਕਰ ਰਹੇ ਹੋ ਤਾਂ ਈ.ਐੱਲ.ਐੱਸ.ਐੱਸ. ਫੰਡਸ 12 ਫੀਸਦੀ ਦਾ ਸੀ.ਏ.ਜੀ.ਆਰ. ਰਿਟਰਨ ਅਤੇ ਪੀ.ਪੀ.ਐੱਫ. 'ਤੇ 80 ਫੀਸਦੀ ਦਾ ਰਿਟਰਨ ਮਿਲੇਗਾ ਤਾਂ 15 ਸਾਲਾਂ 'ਚ ਅਮਾਊਂਟ 42 ਲੱਖ ਰੁਪਏ ਤੋਂ ਜ਼ਿਆਦਾ ਹੋ ਜਾਵੇਗਾ। ਜੇਕਰ ਤੁਸੀਂ 80 ਫੀਸਦੀ ਭਾਵ ਕਿ 8,000 ਰੁਪਏ ਈ.ਐੱਲ.ਐੱਸ.ਐੱਸ. ਅਤੇ 20 ਫੀਸਦੀ ਭਾਵ ਕਿ 2,000 ਰੁਪਏ ਪੀ.ਪੀ.ਐੱਫ. 'ਚ ਨਿਵੇਸ਼ ਕਰਦੇ ਹੋ ਤਾਂ ਅਮਾਊਂਟ 47 ਲੱਖ ਰੁਪਏ ਤੱਕ ਹੋ ਜਾਵੇਗਾ। 
ਐਮਰਜੈਂਸੀ ਲਈ ਫੰਡ ਹੈ ਜ਼ਰੂਰੀ—ਆਪਣੇ ਮਾਸਿਕ ਖਰਚਿਆਂ ਨੂੰ ਦੇਖਦੇ ਹੋਏ ਘੱਟੋ-ਘੱਟ 6 ਮਹੀਨੇ ਦਾ ਐਮਰਜੈਂਸੀ ਫੰਡ ਬਣਾਉਣਾ ਜ਼ਰੂਰੀ ਹੈ। ਇਹ ਫੰਡ ਨੌਕਰੀ ਛੱਡਣ, ਹਸਪਤਾਲ 'ਚ ਦਾਖਲ ਹੋਣ ਜਾਂ ਕਿਸੇ ਹੋਰ ਐਮਰਜੈਂਸੀ ਹਾਲਤ 'ਚ ਕੰਮ ਆਵੇਗਾ। ਇਸ ਲਈ ਘੱਟੋ-ਘੱਟ 6 ਮਹੀਨੇ ਲਈ ਪੈਸਾ ਕਿਸੇ ਲਿਕਵਿਡ ਫੰਡ 'ਚ ਨਿਵੇਸ਼ ਕਰੋ।
 


Aarti dhillon

Content Editor

Related News